ਹਿਮਾਚਲ ਪ੍ਰਦੇਸ਼ ''ਚ ਬਰਫ਼ਬਾਰੀ ਅਤੇ ਮੀਂਹ ਕਾਰਨ  ਨੈਸ਼ਨਲ ਹਾਈਵੇਅ ਸਮੇਤ 112 ਸੜਕਾਂ ਬੰਦ

Tuesday, Apr 16, 2024 - 03:35 PM (IST)

ਹਿਮਾਚਲ ਪ੍ਰਦੇਸ਼ ''ਚ ਬਰਫ਼ਬਾਰੀ ਅਤੇ ਮੀਂਹ ਕਾਰਨ  ਨੈਸ਼ਨਲ ਹਾਈਵੇਅ ਸਮੇਤ 112 ਸੜਕਾਂ ਬੰਦ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਖਰਾਬ ਮੌਸਮ ਕਾਰਨ 3 ਨੈਸ਼ਨਲ ਹਾਈਵੇਅ ਸਮੇਤ 112 ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਪਿਛਲੇ 24 ਘੰਟਿਆਂ 'ਚ ਸੂਬੇ ਦੇ ਉੱਚੇ ਪਹਾੜੀ ਅਤੇ ਆਦਿਵਾਸੀ ਖੇਤਰਾਂ 'ਚ ਕੁਝ ਥਾਵਾਂ 'ਤੇ ਹਲਕੀ ਬਰਫ਼ਬਾਰੀ ਹੋਈ। ਉੱਥੇ ਹੀ ਵੱਖ-ਵੱਖ ਪਹਾੜੀ ਖੇਤਰਾਂ 'ਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਦਾ ਕਹਿਣਾ ਹੈ ਕਿ ਲਾਹੌਲ-ਸਪੀਤੀ ਦੇ ਹੰਸਾ ਅਤੇ ਕੋਕਸਾਰ ਵਿਚ 5 ਸੈਂਟੀਮੀਟਰ ਅਤੇ 2 ਸੈਂਟੀਮੀਟਰ ਬਰਫ਼ਬਾਰੀ ਹੋਈ।

ਇਹ ਵੀ ਪੜ੍ਹੋ- ਰਾਮ ਮੰਦਰ 'ਚ ਧੂਮਧਾਮ ਨਾਲ ਮਨਾਈ ਜਾਵੇਗੀ 'ਰਾਮ ਨੌਮੀ', ਰਾਮ ਲੱਲਾ ਨੂੰ ਲੱਗੇਗਾ 56 ਤਰ੍ਹਾਂ ਦੇ ਪ੍ਰਸਾਦ ਦਾ ਭੋਗ

ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਜਿਨ੍ਹਾਂ ਖੇਤਰਾਂ 'ਚ ਮੀਂਹ ਪਿਆ ਹੈ, ਉਨ੍ਹਾਂ ਵਿਚ ਚੰਬਾ, ਮਨਾਲੀ, ਜੋਤ, ਡਲਹੌਜ਼ੀ, ਕੇਲਾਂਗ, ਕਸੋਲੀ ਅਤੇ ਕਾਂਗੜਾ ਸ਼ਾਮਲ ਹਨ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰ ਕੇ ਕਿਹਾ ਕਿ ਸ਼ੁੱਕਰਵਾਰ ਨੂੰ ਸੂਬੇ ਵਿਚ ਕੁਝ ਥਾਵਾਂ 'ਤੇ ਬਿਜਲੀ ਲਿਸ਼ਕਣ ਨਾਲ ਹੀ ਗਰਜ ਨਾਲ ਮੀਂਹ ਪੈ ਸਕਦਾ ਹੈ।  ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਬੁੱਧਵਾਰ ਨੂੰ ਛੱਡ ਕੇ ਸੂਬੇ 'ਚ 21 ਅਪ੍ਰੈਲ ਤੱਕ ਮੀਂਹ ਪੈ ਸਕਦਾ ਹੈ। ਸੂਬੇ ਵਿਚ ਘੱਟ ਤੋਂ ਘੱਟ ਤਾਪਮਾਨ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ ਅਤੇ ਕੇਲਾਂਗ 0.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਡਾ ਸਥਾਨ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ- 15 ਫੁੱਟ ਬਰਫ ਨਾਲ ਢਕਿਆ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ


author

Tanu

Content Editor

Related News