ਕੀਨੀਆ ''ਚ ਪੁਲ ''ਤੇ ਹੜ੍ਹ ਦੇ ਪਾਣੀ ''ਚ ਰੁੜ੍ਹੀ ਬੱਸ, 51 ਯਾਤਰੀ ਸਨ ਸਵਾਰ

04/09/2024 7:49:11 PM

ਨੈਰੋਬੀ (ਭਾਸ਼ਾ)- ਉੱਤਰੀ ਕੀਨੀਆ ਵਿਚ ਇਕ ਨਦੀ ਦੇ ਪੁਲ 'ਤੇ ਇਕ ਬੱਸ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਈ, ਹਾਲਾਂਕਿ ਬੱਸ ਵਿਚ ਸਵਾਰ 51 ਯਾਤਰੀਆਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਤਨਾ ਰਿਵਰ ਕਾਉਂਟੀ ਕਮਾਂਡਰ ਅਲੀ ਨਦੀਮਾ ਮੁਤਾਬਕ ਬੱਸ ਅਜੇ ਵੀ ਪੁਲ ਤੋਂ ਲਗਭਗ 30 ਮੀਟਰ ਦੀ ਦੂਰੀ 'ਤੇ ਨਦੀ 'ਤੇ ਫਸੀ ਹੋਈ ਹੈ, ਹਾਲਾਂਕਿ ਪਾਣੀ ਦਾ ਪੱਧਰ ਹੌਲੀ-ਹੌਲੀ ਘੱਟ ਰਿਹਾ ਹੈ। ਨਦੀਮਾ ਨੇ ਦੱਸਿਆ ਕਿ ਫਿਲਹਾਲ ਪੁਲ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਵਿਸਾਖੀ ਦੇ ਜਸ਼ਨਾਂ ਲਈ ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਜਾਰੀ ਕੀਤੇ 2,843 ਵੀਜ਼ੇ

ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਬੱਸ ਡਰਾਈਵਰ ਦੀ ਭਾਲ ਕਰ ਰਹੀ ਹੈ, ਜਿਸ ਨੇ ਸਵਾਰੀਆਂ ਦੀ ਪਰਵਾਹ ਕੀਤੇ ਬਿਨਾਂ ਹੜ੍ਹ ਦੇ ਪਾਣੀ ਵਿੱਚੋਂ ਲੰਘਣ ਦਾ ਫੈਸਲਾ ਕੀਤਾ। ਪੁਲਸ ਨੇ ਕਿਹਾ ਕਿ ਕੁਝ ਯਾਤਰੀ ਬੱਸ ਦੇ ਡੁੱਬਣ ਤੋਂ ਪਹਿਲਾਂ ਹੀ ਉਸ ਵਿਚੋਂ ਬੱਚ ਨਿਕਲਣ ਵਿਚ ਸਫ਼ਲ ਰਹੇ, ਜਦਕਿ ਹੋਰ ਬੱਸ ਯਾਤਰੀ ਬੱਸ ਛੱਤ 'ਤੇ ਚੜ੍ਹ ਗਏ। ਕੀਨੀਆ ਦੀ ਸੜਕ ਏਜੰਸੀ ਨੇ ਇਸ ਪੁਲ ਦੇ ਦੂਜੇ ਹਿੱਸੇ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਕੁਝ ਹੀ ਘੰਟਿਆਂ ਬਾਅਦ ਇਹ ਵਾਪਰੀ। ਇਸ ਇਲਾਕੇ ਵਿੱਚ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ  ਕਾਰਨ ਤਨਾ ਨਦੀ ਵਿੱਚ ਹੜ੍ਹ ਆ ਗਿਆ ਹੈ।

ਇਹ ਵੀ ਪੜ੍ਹੋ: ਹੈਜ਼ਾ ਦੇ ਕਹਿਰ ਤੋਂ ਭੱਜ ਰਹੇ ਸੀ ਲੋਕ, ਸਮੁੰਦਰ 'ਚ ਕਿਸ਼ਤੀ ਪਲਟਣ ਕਾਰਨ 98 ਲੋਕਾਂ ਨੇ ਗਵਾਈ ਆਪਣੀ ਜਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 


cherry

Content Editor

Related News