ਮੀਂਹ ਤੋਂ ਬਾਅਦ ਮੌਸਮ ਸਾਫ਼, ਵਧੇਗਾ ਤਾਪਮਾਨ

Sunday, Apr 21, 2024 - 02:32 PM (IST)

ਮੀਂਹ ਤੋਂ ਬਾਅਦ ਮੌਸਮ ਸਾਫ਼, ਵਧੇਗਾ ਤਾਪਮਾਨ

ਚੰਡੀਗੜ੍ਹ (ਪਾਲ) : ਇਕ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਸ਼ਨੀਵਾਰ ਨੂੰ ਮੌਸਮ ਸਾਫ਼ ਰਿਹਾ। ਦਿਨ ਭਰ ਧੁੱਪ ਰਹੀ। ਤਾਪਮਾਨ ਵਿਚ ਵੀ ਜ਼ਿਆਦ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ।

ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਆਉਣ ਵਾਲੇ 5 ਦਿਨਾਂ ਵਿਚ ਮੌਸਮ ਸਾਫ਼ ਰਹਿਣ ਵਾਲਾ ਹੈ। ਨਾਲ ਹੀ ਤਾਪਮਾਨ ਵਿਚ ਵਾਧਾ ਦੇਖਣ ਨੂੰ ਮਿਲੇਗਾ। ਦਿਨ ਦਾ ਪਾਰਾ ਅਗਲੇ ਕੁਝ ਦਿਨਾਂ ਵਿਚ 35 ਤੋਂ ਡਿਗਰੀ 37 ਡਿਗਰੀ ਦੇ ਵਿਚ ਰਹਿ ਸਕਦਾ ਹੈ। ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 22 ਤੋਂ 23 ਡਿਗਰੀ ਦੇ ਵਿਚ ਰਹੇਗਾ। ਲਾਂਗ ਫਾਰਕਾਸਟ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ।


author

Babita

Content Editor

Related News