ਜੁਨੈਦ ਹੱਤਿਆਕਾਂਡ: ਹਰਿਆਣਾ ਸਰਕਾਰ ਅਤੇ ਰੇਲਵੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦਾ ਨੋਟਿਸ

07/26/2017 3:49:22 PM

ਫਰੀਦਾਬਾਦ—ਜੁਨੈਦ ਹੱਤਿਆਕਾਂਡ ਨੂੰ ਲੈ ਕੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰ ਦੇ ਨਾਲ ਹੀ ਕਮਿਸ਼ਨ ਨੇ ਰੇਲਵੇ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜੁਨੈਦ ਦੀ ਹੱਤਿਆ ਦਿੱਲੀ ਤੋਂ ਮਥੁਰਾ ਜਾਣ ਵਾਲੀ ਟਰੇਨ 'ਚ ਆਪਸੀ ਮਾਰਕੁੱਟ ਦੌਰਾਨ ਹੋਈ ਸੀ। ਇਹ ਵਾਰਦਾਤ 22 ਜੂਨ ਨੂੰ ਹੋਈ ਸੀ, ਜਦੋਂ ਬੱਲਭਗੜ੍ਹ ਦੇ ਰਹਿਣ ਵਾਲੇ ਜੁਨੈਦ ਅਤੇ ਉਸ ਦੇ ਸਾਥੀਆਂ ਦੀ ਟਰੇਨ 'ਚ ਕੁਝ ਲੋਕਾਂ ਦੇ ਨਾਲ ਬਹਿਸ ਹੋ ਗਈ ਸੀ। ਇਸ ਬਹਿਸ ਦੇ ਬਾਅਦ ਝਗੜਾ ਵਧ ਗਿਆ ਅਤੇ ਮਾਰਕੁੱਟ 'ਚ ਜੁਨੈਦ ਦੀ ਮੌਤ ਹੋ ਗਈ। ਪਹਿਲਾਂ ਇਸ ਕੇਸ ਨੂੰ ਬੀਫ ਵਿਵਾਦ ਨਾਲ ਜੋੜਿਆ ਗਿਆ, ਪਰ ਬਾਅਦ 'ਚ ਇਸ ਸੀਟ ਨੂੰ ਲੈ ਕੇ ਵਿਵਾਦ ਨਾਲ ਜੋੜਿਆ ਗਿਆ। ਇਸ ਕੇਸ 'ਚ ਹੁਣ ਮਨੁੱਖੀ ਅਧਾਕਾਰ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਘਟਨਾ 'ਤੇ ਜਵਾਬ ਮੰਗਿਆ ਹੈ। ਨਾਲ ਹੀ ਕਮਿਸ਼ਨ ਨੇ ਰੇਲਵੇ ਤੋਂ ਵੀ ਨੋਟਿਸ ਦੇ ਰਾਹੀਂ ਇਸ 'ਤੇ ਜਵਾਬ ਮੰਗਿਆ ਹੈ।


Related News