ਹਰਿਆਣਾ ''ਚ ਪਹਿਲੀ ਵਾਰ ਹੋਇਆ ਬਾਂਦਰ ਦਾ ਮੋਤੀਆਬਿੰਦ ਆਪਰੇਸ਼ਨ
Friday, May 31, 2024 - 01:33 PM (IST)
ਹਿਸਾਰ (ਭਾਸ਼ਾ)- ਹਰਿਆਣਾ ਦੇ ਹਿਸਾਰ 'ਚ ਇਕ ਸਰਕਾਰੀ ਸਿਹਤ ਯੂਨੀਵਰਸਿਟੀ ਨੇ ਬਾਂਦਰ ਦੇ ਮੋਤੀਆਬਿੰਦ ਦਾ ਸਫ਼ਲ ਆਪਰੇਸ਼ਨ ਕੀਤਾ ਹੈ। ਬਿਜਲੀ ਦੇ ਝਟਕੇ ਨਾਲ ਸੜਨ ਤੋਂ ਬਾਅਦ ਬਾਂਦਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਿਸਾਰ ਸਥਿਤ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ (ਐੱਲਯੂਵੀਏਐੱਸ) ਅਨੁਸਾਰ ਹਰਿਆਣਾ 'ਚ ਪਹਿਲੀ ਵਾਰ ਕਿਸੇ ਬਾਂਦਰ ਦੇ ਮੋਤੀਆਬਿੰਦ ਦਾ ਸਫ਼ਲ ਆਪਰੇਸ਼ਨ ਕੀਤਾ ਗਿਆ ਹੈ। ਐੱਲਯੂਵੀਏਐੱਸ 'ਚ 'ਵੈਟਰਨਰੀ ਸਰਜਰੀ ਅਤੇ ਰੇਡੀਓਲੋਜੀ' ਵਿਭਾਗ ਦੇ ਮੁਖੀ ਆਰ.ਐੱਨ. ਚੌਧਰੀ ਨੇ ਕਿਹਾ ਕਿ ਬਿਜਲੀ ਦੇ ਝਟਕੇ ਨਾਲ ਸੜੇ ਬਾਂਦਰ ਨੂੰ ਹੰਸੀ ਦੇ ਪਸ਼ੂ ਪ੍ਰੇਮੀ ਮੁਨੀਸ਼ ਕੰਪਲੈਕਸ 'ਚ ਲੈ ਕੇ ਆਇਆ ਸੀ।
ਚੌਧਰੀ ਨੇ ਇਕ ਅਧਿਕਾਰਤ ਬਿਆਨ 'ਚ ਦੱਸਿਆ ਕਿ ਸ਼ੁਰੂਆਤ 'ਚ ਸੜਨ ਕਾਰਨ ਬਾਂਦਰ ਤੁਰ ਨਹੀਂ ਪਾ ਰਿਹਾ ਸੀ ਅਤੇ ਕਈ ਦਿਨਾਂ ਦੀ ਦੇਖਭਾਲ ਅਤੇ ਇਲਾਜ ਤੋਂ ਬਾਅਦ ਉਹ ਤੁਰਨ ਲੱਗਾ। ਉਨ੍ਹਾਂ ਅਨੁਸਾਰ ਪਰ ਡਾਕਟਰਾਂ ਨੇ ਪਾਇਆ ਕਿ ਬਾਂਦਰ ਦੇਖ ਨਹੀਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬਾਂਦਰ ਨੂੰ ਇਲਾਜ ਲਈ ਐੱਲਯੂਵੀਏਐੱਸ ਦੇ 'ਸਰਜਰੀ' ਵਿਭਾਗ 'ਚ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਪਸ਼ੂ ਨੇਤਰ ਇਕਾਈ 'ਚ ਜਾਂਚ ਤੋਂ ਬਾਅਦ ਡਾ. ਪ੍ਰਿਯੰਕਾ ਦੁੱਗਲ ਨੇ ਦੇਖਿਆ ਕਿ ਬਾਂਦਰ ਦੀਆਂ ਦੋਵੇਂ ਅੱਖਾਂ 'ਚ ਮੋਤੀਆਬਿੰਦ ਹੋ ਗਿਆ ਸੀ। ਚੌਧਰੀ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਬਾਂਦਰ ਹੁਣ ਦੇਖ ਪਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8