ਮੋਗਾ ਜ਼ਿਲ੍ਹਾ ''ਚ 18621 ਨੌਜਵਾਨ ਵੋਟਰ ਕਰਨਗੇ ਪਹਿਲੀ ਵਾਰ ਵੋਟ ਦੇ ਅਧਿਕਾਰ ਦਾ ਇਸਤੇਮਾਲ

05/31/2024 5:23:40 PM

ਮੋਗਾ (ਕਸ਼ਿਸ਼)- ਲੋਕ ਸਭਾ ਚੋਣਾਂ 2024 ਦੌਰਾਨ ਜ਼ਿਲ੍ਹਾ ਮੋਗਾ ਦੇ ਪਹਿਲੀ ਵਾਰ ਬਣੇ ਵੋਟਰਾਂ ਨੂੰ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਪ੍ਰਤੀ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਨੌਜਵਾਨਾਂ ਦੇ ਨਾਮ ਵਿਸ਼ੇਸ਼ ਸੁਨੇਹਾ ਜਾਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਆਪਣੀ ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ ਕਰਨ ਲਈ ਜਰੂਰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟ ਫ਼ੀਸਦੀ ਵਧਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਨੌਜਵਾਨ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹ ਮੌਕਾ ਹੱਥੋਂ ਖੁੰਝਾਉਣਾ ਨਹੀਂ ਚਾਹੀਦਾ ਹੈ।

PunjabKesari

ਇਹ ਵੀ ਪੜ੍ਹੋ- ਭਲਕੇ ਹੋਵੇਗੀ ਵੋਟਿੰਗ, ਜਲੰਧਰ 'ਚ ਦਾਅ ’ਤੇ ਲੱਗੀ ਇਨ੍ਹਾਂ ਆਗੂਆਂ ਦੀ ਕਿਸਮਤ, EVM ਮਸ਼ੀਨਾਂ ਨਾਲ ਸਟਾਫ਼ ਰਵਾਨਾ

PunjabKesari

ਉਨ੍ਹਾਂ ਵੇਰਵੇ ਸਹਿਤ ਦੱਸਿਆ ਕਿ ਮੌਜੂਦਾ ਵੋਟਰ ਅੰਕੜਿਆਂ ਮੁਤਾਬਕ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਵੋਟਰਾਂ ਦੀ ਕੁੱਲ੍ਹ ਗਿਣਤੀ 7,63, 054 ਹੈ, ਜਿਸ ਵਿੱਚੋਂ 18,621 ਉਹ ਵੋਟਰ ਹਨ, ਜੋ 18-19 ਸਾਲ ਦੇ ਹਨ ਅਤੇ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਹਲਕਾਵਾਰ ਨਵੇਂ ਵੋਟਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਵਿੱਚ 5066 , ਬਾਘਾਪੁਰਾਣਾ ਵਿੱਚ 4007, ਮੋਗਾ ਵਿੱਚ 4415 ਅਤੇ ਧਰਮਕੋਟ ਵਿੱਚ 5133 ਨਵੇਂ ਵੋਟਰ ਹਨ, ਜੋਕਿ ਐਤਕੀਂ ਪਹਿਲੀ ਵਾਰ ਮਤਦਾਨ ਕਰਨਗੇ।

ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News