ਜ਼ਹਿਰੀਲ ਸ਼ਰਾਬ ਕਾਂਡ: NHRC ਵਲੋਂ ਤਾਮਿਲਨਾਡੂ ਸਰਕਾਰ ਅਤੇ DGP ਨੂੰ ਨੋਟਿਸ ਜਾਰੀ

Tuesday, Jun 25, 2024 - 03:54 PM (IST)

ਨਵੀਂ ਦਿੱਲੀ- ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਤਾਮਿਲਨਾਡੂ ਸਰਕਾਰ ਅਤੇ ਪੁਲਸ ਡਾਇਰੈਕਟਰ ਜਨਰਲ (DGP ) ਨੂੰ ਨੋਟਿਸ ਜਾਰੀ ਕਰਕੇ ਸੂਬੇ ਦੇ ਕੱਲਾਕੁਰੀਚੀ ਜ਼ਿਲ੍ਹੇ 'ਚ ਹੋਈ ਜ਼ਹਿਰੀਲੀ ਸ਼ਰਾਬ ਹਾਦਸੇ ਦੀ ਇਕ ਹਫਤੇ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਕਮਿਸ਼ਨ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਤਾਮਿਲਨਾਡੂ ਦੇ ਕੱਲਾਕੁਰੀਚੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿਚ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ 58 ਹੋ ਗਈ, ਜਦੋਂ ਕਿ 219 ਹੋਰ ਪੀੜਤਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਜ਼ਹਿਰੀਲੀ ਸ਼ਰਾਬ ਨੇ ਹੁਣ ਤੱਕ ਲਈ 47 ਲੋਕਾਂ ਦੀ ਜਾਨ, ਹੋਰ 30 ਦੀ ਹਾਲਤ ਗੰਭੀਰ

NHRC ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਹੈ ਕਿ ਕੱਲਾਕੁਰੀਚੀ ਵਿਚ 'ਜ਼ਹਿਰੀਲੀ ਸ਼ਰਾਬ' ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ। ਬਿਆਨ 'ਚ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਔਰਤਾਂ ਸਮੇਤ ਵੱਡੀ ਗਿਣਤੀ 'ਚ ਲੋਕ ਹਸਪਤਾਲਾਂ 'ਚ ਦਾਖਲ ਹਨ ਅਤੇ ਉਨ੍ਹਾਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ- ਭਾਰਤ 'ਚ ਵੀ ਪਾਏ ਜਾਂਦੇ ਸਨ ਸ਼ੁਤਰਮੁਰਗ, ਵਿਗਿਆਨੀਆਂ ਨੂੰ ਆਂਧਰਾ ਪ੍ਰਦੇਸ਼ 'ਚ ਮਿਲਿਆ ਸਭ ਤੋਂ ਪੁਰਾਣਾ ਆਲ੍ਹਣਾ

ਕਮਿਸ਼ਨ ਨੇ ਕਿਹਾ ਕਿ ਖਬਰ ਦੀ ਸਮੱਗਰੀ ਜੇਕਰ ਸੱਚ ਹੈ ਤਾਂ ਇਹ ਪ੍ਰਭਾਵਿਤ ਲੋਕਾਂ ਦੇ ਜ਼ਿੰਦਗੀ ਜਿਊਣ ਦੇ ਅਧਿਕਾਰ ਦੀ ਉਲੰਘਣਾ ਹੈ। ਸੂਬਿਆਂ ਕੋਲ ਜ਼ਹਿਰੀਲੀ ਸ਼ਰਾਬ ਦੇ ਉਤਪਾਦਨ, ਕਬਜ਼ੇ, ਢੋਆ-ਢੋਆਈ, ਖਰੀਦ ਅਤੇ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਵਿਸ਼ੇਸ਼ ਅਧਿਕਾਰ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਲਈ ਤਾਮਿਲਨਾਡੂ ਦੇ ਮੁੱਖ ਸਕੱਤਰ ਅਤੇ ਪੁਲਸ ਡਾਇਰੈਕਟਰ ਜਨਰਲ ਨੂੰ ਇਕ ਨੋਟਿਸ ਜਾਰੀ ਕਰਕੇ ਇਕ ਹਫ਼ਤੇ ਦੇ ਅੰਦਰ ਵਿਸਥਾਰਪੂਰਵਕ ਰਿਪੋਰਟ ਮੰਗੀ ਗਈ ਹੈ।


Tanu

Content Editor

Related News