ਅਮਰੀਕਾ ਨੇ ਰੂਸੀ ਡਿਪਲੋਮੈਟਾਂ ਤੋਂ ਟੈਕਸ ਛੋਟ ਦੇ ਵਿਸ਼ੇਸ਼ ਅਧਿਕਾਰ ਖੋਹੇ
Saturday, Jun 22, 2024 - 06:25 PM (IST)
ਵਾਸ਼ਿੰਗਟਨ (ਵਾਰਤਾ)- ਅਮਰੀਕਾ ਨੇ ਰੂਸੀ ਡਿਪਲੋਮੈਟਾਂ ਤੋਂ ਉਨ੍ਹਾਂ ਦੇ ਟੈਕਸ ਛੋਟ ਵਿਸ਼ੇਸ਼ ਅਧਿਕਾਰ ਖੋਹ ਲਏ ਹਨ। ਅਮਰੀਕਾ 'ਚ ਰੂਸ ਦੇ ਰਾਜਦੂਤ ਅਨਾਤੋਲੀ ਐਂਟੋਨੋਵ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਇਹ ਟੈਕਸ ਛੋਟ ਵਿਸ਼ੇਸ਼ ਅਧਿਕਾਰ ਕਾਰਡ ਵਿਦੇਸ਼ੀ ਡਿਪਲੋਮੈਟਾਂ ਨੂੰ ਅਮਰੀਕਾ 'ਚ ਦੁਕਾਨਾਂ, ਰੈਸਟੋਰੈਂਟ ਅਤੇ ਹੋਰ ਇਸ ਤਰ੍ਹਾਂ ਦੇ ਕਾਰੋਬਾਰਾਂ 'ਚ ਕਿਸੇ ਵੀ ਵਸਤੂ ਨੂੰ ਖਰੀਦਣ ਤੋਂ ਬਾਅਦ ਉਸ ਦਾ ਭੁਗਤਾਨ ਕਰਦੇ ਸਮੇਂ ਉਨ੍ਹਾਂ ਨੂੰ ਵਿਕਰੀ ਟੈਕਸ ਭੁਗਤਾਨ ਨਹੀਂ ਕਰਨ ਦੀ ਮਨਜ਼ੂਰੀ ਦਿੰਦਾ ਹੈ।
ਐਂਟੋਨੋਵ ਨੇ ਕਿਹਾ,''ਅੱਜ ਅਮਰੀਕਾ ਨੇ ਦੂਜੇ ਵਿਸ਼ੇਸ਼ ਯੁੱਧ ਦੀ ਬਰਸੀ ਸਮਾਰੋਹ ਤੋਂ ਬਾਅਦ ਕਿਹਾ,''ਇਹ ਕਾਰਡ ਕਿਸੇ ਵੀ ਦੇਸ਼ ਦੇ ਡਿਪੋਲਮੈਟ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਰਹਿਣ ਅਤੇ ਸਾਮਾਨ ਖਰੀਦਣ 'ਤੇ ਵਿਕਰੀ ਟੈਕਸ ਨਹੀਂ ਚੁਕਾਉਣ ਦੀ ਮਨਜ਼ੂਰੀ ਮਿਲਦੀ ਹੈ। ਸਾਡੇ 'ਚੋਂ ਕੋਈ ਵੀ ਅਜਿਹਾ ਨਹੀਂ ਕਰਨ ਜਾ ਰਿਹਾ ਹੈ। ਸਾਡੀ ਖ਼ੁਦ ਦੀ ਸਰਕਾਰ ਹੈ, ਜਿਸ ਨੂੰ ਟੈਕਸ ਭੁਗਤਾਨ ਕਰਦੇ ਹਾਂ ਅਤੇ ਅਸੀਂ ਆਪਣੇ ਟੈਕਸਾਂ ਦਾ ਭੁਗਤਾਨ ਕਰਾਂਗੇ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e