ਰੇਲਵੇ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

Friday, Jun 14, 2024 - 12:08 PM (IST)

ਨਵੀਂ ਦਿੱਲੀ- ਭਾਰਤੀ ਰੇਲਵੇ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਦੱਖਣ ਪੂਰਬੀ ਮੱਧ ਰੇਲਵੇ ਨੇ ਪੀਜੀਟੀ ਇਤਿਹਾਸ, ਪੀਜੀਟੀ ਰਾਜਨੀਤੀ ਵਿਗਿਆਨ ਅਤੇ ਟੀਜੀਟੀ ਰਾਜਨੀਤੀ ਵਿਗਿਆਨ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। 

ਆਖ਼ਰੀ ਤਾਰੀਖ਼

ਰੇਲਵੇ ਦੇ ਇਸ ਭਰਤੀ ਦੇ ਮਾਧਿਅਮ ਨਾਲ ਟੀਚਰ ਦੇ ਅਹੁਦਿਆਂ 'ਤੇ ਬਹਾਲੀ ਕੀਤੀ ਜਾਵੇਗੀ। ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 25 ਜੂਨ 2024 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਪੀਜੀਟੀ (ਐੱਸਈਸੀ ਰੇਲਵੇ, ਐੱਚ.ਐੱਸ.ਐੱਸ. ਨੰਬਰ 1, ਬਿਲਾਸਪੁਰ) ਇਤਿਹਾਸ- 1
ਰਾਜਨੀਤੀ ਵਿਗਿਆਨ- 1
ਪੀਜੀਟੀ (ਐੱਸਈਸੀ ਰੇਲਵੇ, ਐੱਚ.ਐੱਸ.ਐੱਸ. ਨੰਬਰ 2, ਬਿਲਾਸਪੁਰ) ਇਤਿਹਾਸ- 1
ਟੀਜੀਟੀ (ਐੱਸਈਸੀਆਰ ਰੇਲਵੇ, ਐੱਚ.ਐੱਸ.ਐੱਸ. ਨੰਬਰ-1, ਬਿਲਾਸਪੁਰ) ਅੰਗਰੇਜ਼ੀ- 3
ਸੰਸਕ੍ਰਿਤ- 1 
ਟੀਜੀਟੀ (ਐੱਸ.ਈ.ਸੀ. ਰੇਲਵੇ, ਐੱਚ.ਐੱਸ.ਐੱਸ., ਨੰਬਰ-2, ਬਿਲਾਸਪੁਰ) ਅੰਗਰੇਜ਼ੀ- 1

ਸਿੱਖਿਆ ਯੋਗਤਾ

ਪੀਜੀਟੀ (ਇਤਿਹਾਸ ਅਤੇ ਰਾਜਨੀਤੀ ਵਿਗਿਆਨ) ਦੇ ਅਹੁਦਿਆਂ ਲਈ ਅਪਲਾਈ ਕਰ ਰਹੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਇਤਿਹਾਸ ਜਾਂ ਰਾਜਨੀਤੀ ਵਿਗਿਆਨ 'ਚ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ, ਨਾਲ ਹੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀਐੱਡ ਡਿਗਰੀ ਵੀ ਹੋਣੀ ਚਾਹੀਦੀ ਹੈ। 
ਟੀਜੀਟੀ (ਰਾਜਨੀਤੀ ਵਿਗਿਆਨ) ਦੇ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਰਾਜਨੀਤੀ ਵਿਗਿਆਨ 'ਚ ਗਰੈਜੂਏਟ ਦੀ ਡਿਗਰੀ ਅਤੇ ਬੀਐੱਡ ਯੋਗਤਾ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News