ਪਾਕਿਸਤਾਨ ਦੇ 34 ਟੀ.ਵੀ. ਚੈਨਲਾਂ ਨੂੰ ਮਾਣਹਾਨੀ ਦਾ ਨੋਟਿਸ
Thursday, Jun 06, 2024 - 05:36 AM (IST)
ਇਸਲਾਮਾਬਾਦ - ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਦੋ ਨੇਤਾਵਾਂ ਦੀ ਕਥਿਤ ਤੌਰ ’ਤੇ ਨਿਆਂਪਾਲਿਕਾ ਵਿਰੋਧੀ ਪ੍ਰੈੱਸ ਕਾਨਫਰੰਸ ਨੂੰ ਪ੍ਰਸਾਰਿਤ ਕਰਨ ਲਈ ਬੁੱਧਵਾਰ ਨੂੰ 34 ਟੀ. ਵੀ. ਚੈਨਲਾਂ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਆਜ਼ਾਦ ਉਮੀਦਵਾਰ ਸੀਨੇਟਰ ਫੈਜ਼ਲ ਵਾਵਦਾ ਅਤੇ ਮੁਤਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦੇ ਸੰਸਦ ਮੈਂਬਰ ਮੁਸਤਫਾ ਕਮਾਲ ਨੂੰ ਵੱਖ-ਵੱਖ ਪ੍ਰੈੱਸ ਕਾਨਫਰੰਸਾਂ ਕਰਨ ਅਤੇ ਉੱਚ ਨਿਆਂਪਾਲਿਕਾ ਦੇ ਜੱਜਾਂ ਬਾਰੇ ਕਥਿਤ ਤੌਰ ’ਤੇ ਆਲੋਚਨਾਤਮਕ ਟਿੱਪਣੀਆਂ ਕਰਨ ਲਈ ਅਦਾਲਤ ਦੀ ਮਾਣਹਾਨੀ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਜਸਟਿਸ ਕਾਜ਼ੀ ਫੈਜ਼ ਈਸਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਦੋਵਾਂ ਖ਼ਿਲਾਫ਼ ਮਾਣਹਾਨੀ ਦੇ ਕੇਸ ਦੀ ਸੁਣਵਾਈ ਕੀਤੀ।
ਇਹ ਵੀ ਪੜ੍ਹੋ- ਟਰੱਕ ਦੇ ਇੱਕ ਮਿੰਨੀ ਬੱਸ ਸਣੇ ਕਈ ਵਾਹਨਾਂ 'ਚ ਟੱਕਰ ਹੋਣ ਕਾਰਨ 14 ਲੋਕਾਂ ਦੀ ਮੌਤ, 17 ਗੰਭੀਰ ਜ਼ਖਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e