ਹਰਿਆਣਾ : ਅੰਬਾਲਾ ਕੋਲ ਬਦਮਾਸ਼ਾਂ ਨੇ ਏ.ਟੀ.ਐੱਮ. ਤੋਂ 9 ਲੱਖ ਰੁਪਏ ਲੁੱਟੇ

9/2/2020 6:30:01 PM

ਅੰਬਾਲਾ- ਹਰਿਆਣਾ 'ਚ ਛਾਉਣੀ ਕੋਲ ਅੰਬਾਲਾ-ਦਿੱਲੀ ਰਾਸ਼ਟਰੀ ਰਾਜਮਾਰਗ 'ਤੇ ਇਕ ਬੈਂਕ ਦੇ ਏ.ਟੀ.ਐੱਮ. ਤੋਂ ਕੁਝ ਬਦਮਾਸ਼ਾਂ ਨੇ ਗੈਸ ਕਟਰ ਨਾਲ ਮਸ਼ੀਨ ਤੋੜ ਕੇ 9.13 ਲੱਖ ਰੁਪਏ ਲੁੱਟ ਲਏ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਏ.ਟੀ.ਐੱਮ. ਅੰਬਾਲਾ ਛਾਉਣੀ ਤੋਂ 5 ਕਿਲੋਮੀਟਰ ਦੂਰ ਸ਼ਾਹਪੁਰ ਪਿੰਡ 'ਚ ਸਥਿਤ ਹੈ। ਪੁਲਸ ਨੇ ਦੱਸਿਆ ਕਿ ਬਦਮਾਸ਼ਾਂ ਨੇ ਏ.ਟੀ.ਐੱਮ. 'ਚ ਲੱਗੇ ਸੀ.ਸੀ.ਟੀ.ਵੀ. ਨੂੰ ਨੁਕਸਾਨ ਪਹੁੰਚਾ ਦਿੱਤਾ। 

ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਨ ਤੋਂ ਬਾਅਦ ਥਾਣਾ ਇੰਚਾਰਜ ਡਿਪਟੀ ਪੁਲਸ ਸੁਪਰਡੈਂਟ ਰਾਮ ਕੁਮਾਰ ਨੇ ਕਿਹਾ ਕਿ ਅਣਪਛਾਤੇ ਬਦਮਾਸ਼ਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਨੇੜਲੇ ਖੇਤਰਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਇਕੱਠੀਆਂ ਕੀਤੀਆਂ ਹਨ, ਜਿਸ 'ਚ ਬੈਂਕ ਕੋਲ ਮਾਸਕ ਪਹਿਨੇ 2 ਵਿਅਕਤੀ ਦੇਖੇ ਜਾ ਸਕਦੇ ਹਨ। ਪੁਲਸ ਨੇ ਕਿਹਾ ਕਿ ਬੈਂਕ ਨੇ ਏ.ਟੀ.ਐੱਮ. 'ਚ ਇਕ ਸੁਰੱਖਿਆ ਗਾਰਡ ਤਾਇਨਾਤ ਕੀਤਾ ਗਿਆ ਸੀ ਪਰ ਘਟਨਾ ਦੇ ਸਮੇਂ ਉਹ ਮੌਜੂਦ ਨਹੀਂ ਸੀ।


DIsha

Content Editor DIsha