ਹੈਲੀਕਾਪਟਰ ਰਾਹੀਂ UP ''ਚੋਂ ਲਾੜੀ ਵਿਆਹ ਕੇ ਲਿਆਇਆ ਹਰਿਆਣਵੀ ਮੁੰਡਾ

Thursday, Feb 20, 2020 - 12:52 PM (IST)

ਹੈਲੀਕਾਪਟਰ ਰਾਹੀਂ UP ''ਚੋਂ ਲਾੜੀ ਵਿਆਹ ਕੇ ਲਿਆਇਆ ਹਰਿਆਣਵੀ ਮੁੰਡਾ

ਪਲਵਲ—ਅੱਜ ਕੱਲ ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ। ਅਜਿਹਾ ਹੀ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਪਲਵਲ ਦੇ ਦੀਪਕ ਨੇ ਵੀ ਅਨੋਖਾ ਕੰਮ ਕੀਤਾ ਹੈ। ਦਰਅਸਲ ਹਰਿਆਣਾ ਦੇ ਰਹਿਣ ਵਾਲੇ ਦੀਪਕ ਨੇ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਆਪਣੀ ਜੀਵਨ ਸਾਥੀ ਡਿੰਪਲ ਨੂੰ ਹੈਲੀਕਾਪਟਰ ਰਾਹੀਂ ਘਰ ਲੈ ਕੇ ਪਰਤਿਆ, ਜਿਸ ਨੂੰ ਦੇਖਣ ਲਈ ਕਾਫੀ ਲੋਕ ਇੱਕਠੇ ਹੋਏ ਅਤੇ ਹਰ ਪਾਸੇ ਇਸ ਗੱਲ ਦੀ ਚਰਚਾ ਹੋ ਰਹੀ ਹੈ।

PunjabKesari

ਦੱਸ ਦੇਈਏ ਕਿ ਹਰਿਆਣਾ ਦੇ ਪਲਵਲ ਦਾ ਰਹਿਣ ਵਾਲੇ ਦੀਪਕ ਦਾ ਰਿਸ਼ਤਾ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਨੰਦਗਾਂਵ ਇਲਾਕੇ ਦੇ ਰਹਿਣ ਵਾਲੇ ਮਾਸਟਰ ਸ਼ਿਆਮ ਲਾਲ ਸ਼ਰਮਾ ਦੀ ਧੀ ਡਿੰਪਲ ਨਾਲ ਤੈਅ ਹੋਇਆ ਸੀ। ਵਿਆਹ ਕਰਵਾਉਣ ਤੋਂ ਬਾਅਦ ਦੀਪਕ ਆਪਣੀ ਜੀਵਨ ਸਾਥੀ ਨੂੰ ਹੱਬ ਕੰਪਨੀ ਦੇ ਹੈਲੀਕਾਪਟਰ ਰਾਹੀਂ ਆਪਣੇ ਪਿੰਡ ਪੇਲਕ ਲੈ ਕੇ ਪਰਤਿਆ।

PunjabKesari

ਦੱਸਣਯੋਗ ਹੈ ਕਿ ਬਚਪਨ 'ਚ ਹੀ ਦੀਪਕ ਦੇ ਪਿਤਾ ਦੀ ਮੌਤ ਹੋ ਗਈ ਸੀ। ਆਪਣੇ ਭਰਾ-ਭੈਣਾਂ 'ਚ ਦੀਪਕ ਵੱਡਾ ਸੀ। ਪੜ੍ਹਾਈ-ਲਿਖਾਈ ਦੇ ਸਫਰ ਅਤੇ ਪਿਤਾ ਤੋਂ ਬਿਨਾਂ ਘਰ ਦੀ ਚਿੰਤਾ ਨੇ ਦੀਪਕ ਨੂੰ ਮਜ਼ਬੂਤ ਬਣਾ ਦਿੱਤਾ ਅਤੇ ਦੀਪਕ ਨੇ ਬਿਨਾਂ ਕਿਸੇ ਦੇ ਪ੍ਰੇਰਿਤ ਕੀਤੇ ਖੁਦ ਨੂੰ ਸਾਬਿਤ ਕਰ ਦਿਖਾਇਆ। ਆਪਣੀਆਂ ਭੈਣਾਂ ਦੇ ਵਿਆਹ ਕਰਨ ਤੋਂ ਬਾਅਦ ਦੀਪਕ 2 ਸਾਲਾ ਤੱਕ ਦੁਬਈ ਦੀ ਇਕ ਮਲਟੀ ਨੈਸ਼ਨਲ ਕੰਪਨੀ 'ਚ ਮੈਨੇਜਰ ਦੇ ਅਹੁਦੇ 'ਤੇ ਕੰਮ ਕੀਤਾ।

PunjabKesari

ਫਿਲਹਾਲ ਹੈਲੀਕਾਪਟਰ ਰਾਹੀਂ ਡੋਲੀ ਆਉਣ ਦੀ ਖਬਰ ਮਿਲਣ 'ਤੇ ਪਿੰਡ ਦੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ। ਲਾੜੀ ਬਣੀ ਡਿੰਪਲ ਨੇ ਦੱਸਿਆ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਪਤੀ ਦੀਪਕ ਹੈਲੀਕਾਪਟਰ ਰਾਹੀਂ ਲੈਣ ਪਹੁੰਚਿਆ। ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਸ ਦਾ ਵਿਆਹ ਇੰਨਾ ਯਾਦਗਾਰ ਪਲਾਂ 'ਚ ਹੋਵੇਗਾ।

PunjabKesari

 

author

Iqbalkaur

Content Editor

Related News