ਕੇਰਲ ਦੇ ਸਾਬਕਾ ਸੀ. ਐੱਮ. ਕਰੁਣਾਕਰਨ ਦੀ ਧੀ ਭਾਜਪਾ ’ਚ ਸ਼ਾਮਲ
Thursday, Mar 07, 2024 - 08:57 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਮਰਹੂਮ ਸੀਨੀਅਰ ਆਗੂ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਕੇ. ਕਰੁਣਾਕਰਨ ਦੀ ਧੀ ਪਦਮਜਾ ਵੇਣੂਗੋਪਾਲ ਵੀਰਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਈ। ਪਦਮਜਾ ਦੇ ਭਰਾ ਕੇ. ਮੁਰਲੀਧਰਨ ਵਡਕਰਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ।
ਇਸ ਤੋਂ ਪਹਿਲਾਂ, ਕੇਰਲ ਦੇ ਸਾਬਕਾ ਮੁੱਖ ਮੰਤਰੀ ਏ. ਕੇ. ਐਂਟਨੀ ਦੇ ਬੇਟੇ ਅਨਿਲ ਐਂਟਨੀ ਭਾਜਪਾ ’ਚ ਸ਼ਾਮਲ ਹੋ ਗਏ ਸਨ। ਅਨਿਲ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕੇਰਲ ਦੀ ਪੱਤਨਮਤਿੱਟਾ ਸੀਟ ਤੋਂ ਉਮੀਦਵਾਰ ਬਣਾਇਆ ਹੈ।