ਸਾਬਕਾ ਸੀ. ਐੱਮ. ਵੀਰਭੱਦਰ ਦੀ ਫਿਰ ਵਿਗੜੀ ਤਬੀਅਤ, PGI ਚੰਡੀਗੜ੍ਹ ਕੀਤਾ ਰੈਫਰ

09/19/2019 2:38:47 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਤਬੀਅਤ ਅੱਜ ਫਿਰ ਵਿਗੜ੍ਹ ਗਈ ਹੈ। ਹੁਣ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ 2 ਦਿਨਾਂ ਤੋਂ ਵੀਰਭੱਦਰ ਸਿੰਘ ਦਾ ਆਈ. ਜੀ. ਐੱਮ. ਸੀ 'ਚ ਇਲਾਜ ਚੱਲ ਰਿਹਾ ਸੀ।ਮਿਲੀ ਜਾਣਕਾਰੀ ਮੁਤਾਬਕ ਅੱਜ ਉਨ੍ਹਾਂ ਦੇ ਫੇਫੜਿਆ 'ਚ ਇਨਫੈਕਸ਼ਨ ਵੱਧਣ ਕਾਰਨ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਵੀਰਭੱਦਰ ਦਾ ਹਾਲ ਜਾਣਨ ਲਈ ਪੀ. ਜੀ. ਆਈ 'ਚ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਪਹੁੰਚੇ। 

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਵੀਰਭੱਦਰ ਦਾ ਹਾਲ ਜਾਣਨ ਲਈ ਮੁਕੇਸ਼ ਅਗਨੀਹੋਤਰੀ ਵੀ ਹਸਪਤਾਲ ਪਹੁੰਚੇ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ਼ ਨੇਤਾ ਵੀਰਭੱਦਰ ਸਿੰਘ ਦੀ ਮੰਗਲਵਾਰ (17 ਸਤੰਬਰ) ਨੂੰ ਤਬੀਅਤ ਵਿਗੜ ਗਈ ਸੀ। ਉਨ੍ਹਾਂ ਨੂੰ ਆਈ. ਜੀ. ਐੱਮ. ਸੀ 'ਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਨੂੰ ਫੇਫੜਿਆ 'ਚ ਇਨਫੈਕਸ਼ਨ ਵੱਧਣ ਅਤੇ ਸਾਹ ਲੈਣ 'ਚ ਸਮੱਸਿਆ ਆ ਰਹੀ ਸੀ।

ਜ਼ਿਕਰਯੋਗ ਹੈ ਕਿ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਸੂਬੇ ਦੀ ਰਾਜਨੀਤੀ 'ਚ ਕਾਂਗਰਸ ਦੇ ਸਭ ਤੋਂ ਵੱਡੇ ਚਿਹਰੇ ਹਨ। 8 ਵਾਰ ਵਿਧਾਇਕ, 6 ਵਾਰ ਸੂਬੇ ਦੇ ਮੁੱਖ ਮੰਤਰੀ ਅਤੇ ਪੰਜਵੀਂ ਵਾਰ ਲੋਕ ਸਭਾ 'ਚ ਬਤੌਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਅੱਧੇ ਦਹਾਕੇ 'ਚ ਕੋਈ ਚੋਣ ਨਹੀਂ ਹਾਰੀ ਹੈ। ਉਨ੍ਹਾਂ ਦਾ ਬੇਟਾ ਵਿਕ੍ਰਮਾਦਿੱਤਿਆ ਸਿੰਘ ਸ਼ਿਮਲਾ ਗ੍ਰਾਮੀਣ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹਨ, ਜਦਕਿ ਪਤਨੀ ਪ੍ਰਤਿਭਾ ਸਿੰਘ ਮੰਡੀ ਸੰਸਦੀ ਖੇਤਰ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ।


Iqbalkaur

Content Editor

Related News