ਮਾਸੂਮ ਬੱਚਿਆਂ ਲਈ ''ਕਾਲ'' ਬਣਿਆ ਪਾਣੀ! ਤਬੀਅਤ ਵਿਗੜਣ ਮਗਰੋਂ 5 ਬੱਚਿਆਂ ਦੀ ਹੋਈ ਮੌਤ
Monday, Apr 08, 2024 - 09:12 AM (IST)
ਗੁਰਦਾਸਪੁਰ (ਵਿਨੋਦ): ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਘਾਰ ਜ਼ਿਲ੍ਹੇ 'ਚ ਇਕ ਹੈਂਡ ਪੰਪ ਦਾ ਦੂਸ਼ਿਤ ਪਾਣੀ ਪੀਣ ਨਾਲ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਮੌਤ ਹੋ ਗਈ। ਸਰਹੱਦ ਪਾਰ ਸੂਤਰਾਂ ਅਨੁਸਾਰ ਸੰਘਾਰ ’ਚ 4 ਤੋਂ 8 ਸਾਲ ਦੇ ਪੰਜ ਬੱਚਿਆਂ ਦੀ ਮੌਤ ਨੇੜੇ ਦੇ ਇਕ ਹੈਂਡ ਪੰਪ ਤੋਂ ਪਾਣੀ ਪੀਣ ਨਾਲ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ’ਚ ‘ਆਪ’ ਦੀ ਬਜਾਏ ਇਸ ਪਾਰਟੀ ਨਾਲ ਗਠਜੋੜ ਕਰੇਗੀ ਕਾਂਗਰਸ! ਜਲੰਧਰ ਸਮੇਤ 4 ਸੀਟਾਂ ’ਤੇ ਫਸੀ ਘੁੰਢੀ
ਸਬੰਧਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਾਣੀ ਪੀਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ, ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਕਰ ਕੇ ਹਸਪਤਾਲ ਲਿਜਾਇਆ ਗਿਆ ਅਤੇ ਇਲਾਜ ਦੌਰਾਨ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਰੀਦ ਭੱਟੀ (8), ਮੁਮਤਾਜ਼ (3), ਰਾਸ਼ਿਦ ਅਲੀ (5), ਸਾਨੀਆ (4) ਅਤੇ ਜਮੀਰਾ (4) ਵਜੋਂ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8