ਚੰਡੀਗੜ੍ਹ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਬੰਦ ਪਿਆ ਰਾਹ 40 ਸਾਲਾਂ ਬਾਅਦ ਖੁੱਲ੍ਹਿਆ

04/24/2024 1:37:32 PM

ਨਵਾਂਗਰਾਓਂ (ਜੋਸ਼ੀ) : ਪੰਜਾਬ ਸੀ. ਐੱਮ. ਹਾਊਸ ਨੂੰ ਜਾਣ ਵਾਲਾ ਮਾਰਗ ਕਈ ਸਾਲਾਂ ਤੋਂ ਬੰਦ ਪਿਆ ਸੀ ਪਰ ਹੁਣ ਪੰਜਾਬ-ਹਰਿਆਣਾ ਹਾਈਕੋਰਟ ਨੇ ਇਸ ਮਾਰਗ ਨੂੰ ਖੋਲ੍ਹਣ ਦੇ ਹੁਕਮ ਦੇ ਦਿੱਤੇ ਹਨ। ਕੋਰਟ ਦੇ ਹੁਕਮਾਂ ਤੋਂ ਬਾਅਦ ਨਵਾਂਗਰਾਓਂ ਦੀ ਜਨਤਾ ਵਿਚ ਵੀ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਹ ਨਵਾਂਗਰਾਓਂ ਪਿੰਡ ਦੇ ਬਿਲਕੁਲ ਨਜ਼ਦੀਕ ਸੀ, ਜਿਸ ਨੂੰ ਕਈ ਸਾਲਾਂ ਤੋਂ ਬੰਦ ਕਰ ਰੱਖਿਆ ਸੀ ਅਤੇ ਹੁਣ ਰਾਹ ਖੁੱਲ੍ਹਣ ਨਾਲ ਸਾਨੂੰ ਬਹੁਤ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ : ਯਾਤਰੀਗਣ ਕ੍ਰਿਪਾ ਕਰ ਕੇ ਧਿਆਨ ਦੇਣ! ਅੱਜ 78 ਟਰੇਨਾਂ ਰਹਿਣਗੀਆਂ ਰੱਦ
40 ਸਾਲ ਬਾਅਦ ਖੁੱਲ੍ਹਿਆ ਰਾਹ, ਖੁਸ਼ੀ ਦੀ ਲਹਿਰ
ਨਵਾਂਗਰਾਓਂ ਦੇ ਸਾਬਕਾ ਕੌਂਸਲਰ ਐਡਵੋਕੇਟ ਸੁਰਿੰਦਰ ਬੱਬਲ ਨੇ ਕਿਹਾ ਕਿ ਹਾਈਕੋਰਟ ਵਲੋਂ ਜੋ ਜਨਤਾ ਦੇ ਹਿੱਤ ਵਿਚ ਫ਼ੈਸਲਾ ਲਿਆ ਗਿਆ ਹੈ, ਉਸ ਦਾ ਅਸੀਂ ਸਵਾਗਤ ਕਰਦੇ ਹਾਂ, ਲੋਕਾਂ ਨੂੰ ਕਰੀਬ 4 ਕਿਲੋਮੀਟਰ ਦੂਰ ਰਾਹ ਤੈਅ ਕਰ ਕੇ ਚੰਡੀਗੜ੍ਹ ਜਾਣਾ ਪੈਂਦਾ ਸੀ, ਉੱਥੇ ਹੀ ਹਾਈਕੋਰਟ ਦੇ ਹੁਕਮਾਂ ’ਤੇ ਪੰਜਾਬ ਪੀ. ਐੱਮ. ਹਾਊਸ ਦੇ ਨਾਲ ਲੱਗਦੇ ਇਸ ਮਾਰਗ ’ਤੇ ਬੈਰੀਕੇਡ ਨੂੰ ਖੁੱਲ੍ਹਵਾ ਦਿੱਤਾ ਗਿਆ ਹੈ, ਇਸ ਨਾਲ ਨਵਾਂਗਰਾਓਂ ਦੇ ਲੋਕਾਂ ਵਿਚ ਵੀ ਖੁਸ਼ੀ ਦਾ ਲਹਿਰ ਹੈ।

ਇਹ ਵੀ ਪੜ੍ਹੋ : ਫਰੀਦਕੋਟ ਤੋਂ ਦੁਖ਼ਦਾਈ ਖ਼ਬਰ : MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਲਟਕਦੀ ਹੋਈ ਲਾਸ਼ ਬਰਾਮਦ (ਵੀਡੀਓ)
ਨਵਾਂਗਰਾਓਂ ਦੀ ਜਨਤਾ ਦੀ ਕਈ ਸਾਲਾਂ ਦੀ ਮੰਗ ਹੋਈ ਪੂਰੀ : ਗੁਰਧਿਆਨ ਸਿੰਘ
ਨਵਾਂਗਰਾਓਂ ਦੇ ਕਹਿਣ ਵਾਲੇ ਸਮਾਜ ਸੇਵੀ ਅਤੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਗੁਰਧਿਆਨ ਸਿੰਘ ਨੇ ਦੱਸਿਆ ਕਿ ਕਈ ਸਾਲਾਂ ਤੋਂ ਪੰਜਾਬ ਸੀ. ਐੱਮ. ਹਾਊਸ ਨੂੰ ਜਾਣ ਵਾਲਾ ਰਾਹ ਬੈਰੀਕੇਡ ਲਾ ਕੇ ਬੰਦ ਕਰ ਰੱਖਿਆ ਸੀ, ਇਹ ਰਾਹ ਨਵਾਂਗਰਾਓਂ ਦੇ ਲੋਕਾਂ ਦੇ ਲਈ ਇਕ ਸ਼ਾਰਟਕੱਟ ਰਾਹ ਚੰਡੀਗੜ੍ਹ ਨੂੰ ਜਾਣ ਦੇ ਲਈ ਹੈ। ਉੱਥੇ ਹੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੜਕ ਤੋਂ ਬੈਰੀਕੇਡ ਹਟਾ ਕੇ ਆਮ ਰਾਹ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਹਨ, ਉਨ੍ਹਾਂ ਕਿਹਾ ਕਿ ਰਾਹ ਬੰਦ ਹੋਣ ਨਾਲ ਕਈ ਲੋਕ ਆਪਣੇ ਮੋਟਰਸਾਈਕਲ, ਸਕੂਟਰ ਸਣੇ ਹੋਰ ਵਾਹਨ ਬੈਰੀਕੇਡ ਦੇ ਬਾਹਰ ਖੜ੍ਹੇ ਕਰ ਕੇ ਪੈਦਲ ਨੌਕਰੀ ’ਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਨਵਾਂਗਰਾਓਂ ਦੇ ਲੋਕਾਂ ਦੀ ਕਈ ਸਾਲਾਂ ਦੀ ਮੰਗ ਪੂਰੀ ਹੋ ਗਈ ਹੈ, ਇਸ ਰਾਹ ਦੇ ਖੁੱਲ੍ਹਣ ਨਾਲ ਨਵਾਂਗਰਾਓਂ ਦੀ ਜਨਤਾ ਨੂੰ ਲਾਭ ਹੋਵੇਗਾ।
ਪੰਜਾਬ ਸੀ. ਐੱਮ. ਹਾਊਸ ਦੇ ਰਾਹ ਨੂੰ ਖੋਲ੍ਹਣ ਨਾਲ ਜਨਤਾ ਨੂੰ ਮਿਲੇਗੀ ਰਾਹਤ
ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਸੀ. ਐੱਮ. ਹਾਊਸ ਨੂੰ ਜਾਣ ਵਾਲਾ ਮਾਰਗ ਕਈ ਸਾਲਾਂ ਤੋਂ ਬੰਦ ਸੀ, ਉੱਥੇ ਹੀ ਇਹ ਰਾਹ ਹੁਣ ਖੁੱਲ੍ਹ ਗਿਆ ਹੈ। ਜਿਸ ਨਾਲ ਨਵਾਂਗਰਾਓਂ ਅਤੇ ਆਮ ਜਨਤਾ ਨੂੰ ਆਉਣ-ਜਾਣ ਦੇ ਲਈ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮੰਗ ਨੂੰ ਕਈ ਵਾਰ ਉਨ੍ਹਾਂ ਵਲੋਂ ਵੀ ਚੁੱਕਿਆ ਗਿਆ ਹੈ ਕਿ ਇਹ ਰਾਹ ਆਮ ਹੋਣਾ ਚਾਹੀਦਾ ਹੈ, ਹੁਣ ਰਾਹ ਖੁੱਲ੍ਹਣ ਨਾਲ ਜਨਤਾ ਵਿਚ ਖੁਸ਼ੀ ਦੀ ਲਹਿਰ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News