ਇੰਡੀਗੋ ਨੇ ਰਚਿਆ ਇਤਿਹਾਸ, ਐੱਮ-ਕੈਪ ਦੇ ਮਾਮਲੇ ’ਚ ਬਣੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ

04/11/2024 10:18:05 AM

ਬਿਜ਼ਨੈੱਸ ਡੈਸਕ : ਇੰਡੀਗੋ (ਇੰਟਰਗਲੋਬ ਐਵੀਏਸ਼ਨ ਲਿਮਟਿਡ) ਦੁਨੀਆ ਦੀ ਤੀਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਬਣ ਗਈ ਹੈ। ਮਾਰਕੀਟ ਕੈਪ (ਐੱਮ-ਕੈਪ) ਦੇ ਮਾਮਲੇ ’ਚ ਇਸ ਨੇ ਸਾਊਥਵੈਸਟ ਏਅਰਲਾਈਨਜ਼ ਨੂੰ ਪਛਾੜ ਦਿੱਤਾ ਹੈ। ਇੰਡੀਗੋ ਏਅਰਲਾਈਨਜ਼ ਦਾ ਐੱਮ-ਕੈਪ 17.6 ਅਰਬ ਡਾਲਰ ਤੱਕ ਪਹੁੰਚ ਗਿਆ ਹੈ, ਜਦੋਂਕਿ ਸਾਊਥਵੈਸਟ ਏਅਰਲਾਈਨਜ਼ ਦਾ ਐੱਮ-ਕੈਪ 17.3 ਅਰਬ ਡਾਲਰ ਹੈ।

ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!

ਦਸੰਬਰ 2023 ’ਚ ਇੰਡੀਗੋ ਯੂਨਾਈਟਿਡ ਏਅਰਲਾਈਨਜ਼ ਨੂੰ ਪਛਾੜ ਕੇ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਏਅਰਲਾਈਨ ਬਣ ਗਈ ਸੀ, ਜਦੋਂਕਿ ਡੇਲਟਾ ਏਅਰ ਅਤੇ ਰਿਯਾਨਏਅਰ ਹੋਲਡਿੰਗਜ਼ 30.4 ਬਿਲੀਅਨ ਡਾਲਰ ਅਤੇ 26.5 ਅਰਬ ਡਾਲਰ ਦੇ ਐੱਮ-ਕੈਪ ਦੇ ਨਾਲ ਚੋਟੀ ਦੀਆਂ 2 ਏਅਰਲਾਈਨਾਂ ਸਨ। ਹਵਾਬਾਜ਼ੀ ਕੰਪਨੀ ਦੇ ਸ਼ੇਅਰਾਂ ਅੱਜ ਯਾਨੀ ਬੁੱਧਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਦੇਖੇ ਗਏ। ਇੰਟਰਗਲੋਬ ਐਵੀਏਸ਼ਨ ਲਿਮਟਿਡ ਦੇ ਸ਼ੇਅਰ ਨੇ 10 ਅਪ੍ਰੈਲ ਨੂੰ ਦੁਪਹਿਰ ਦੇ ਕਾਰੋਬਾਰ ਦੌਰਾਨ 5 ਫੀਸਦੀ ਦੇ ਵਾਧੇ ਨਾਲ 3,801 ਰੁਪਏ ’ਤੇ ਨਵੀਂ ਰਿਕਾਰਡ ਉੱਚਾਈ ਹਾਸਲ ਕੀਤੀ।

ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ

ਇੰਡੀਗੋ ਦੀ ਪੇਰੈਂਟ ਕੰਪਨੀ ਇੰਟਰਗਲੋਬ ਏਵੀਏਸ਼ਨ ਦੇ ਸ਼ੇਅਰ ਪਿਛਲੇ 6 ਮਹੀਨਿਆਂ 'ਚ ਲਗਭਗ 50 ਫ਼ੀਸਦੀ ਵਧ ਗਏ ਹਨ। ਇਸ ਸਮੇਂ ਇੰਡੀਗੋ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਹੈ। ਬਲੂਮਬਰਗ ਦੇ ਅੰਕੜਿਆਂ ਅਨੁਸਾਰ, ਏਅਰ ਚਾਈਨਾ ਇਸ ਸੂਚੀ ਵਿਚ 14.5 ਅਰਬ ਡਾਲਰ ਦੇ ਨਾਲ 5ਵੇਂ ਸਥਾਨ 'ਤੇ, ਸਿੰਗਾਪੁਰ ਏਅਰਲਾਇੰਸ 14.3 ਅਰਬ ਡਾਲਰ ਨਾਲ 6ਵੇਂ ਸਥਾਨ, ਯੂਨਾਈਟਿਡ ਏਅਰਲਾਈਨਜ਼ 14.3 ਅਰਬ ਡਾਲਰ ਨਾਲ 7ਵੇਂ ਅਤੇ ਤੁਰਕੀ ਏਅਰਲਾਈਨ 13.2 ਅਰਬ ਡਾਲਰ ਦੀ ਮਾਰਕੀਟ ਕੈਪ ਨਾਲ 8ਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ

ਪਿਛਲੇ ਇਕ ਸਾਲ 'ਚ ਇੰਡੀਗੋ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਹੈ। ਏਅਰਲਾਈਨ ਨੇ ਪਿਛਲੇ 12 ਮਹੀਨਿਆਂ ਵਿੱਚ ਗਲੋਬਲ ਮਾਰਕਿਟ ਕੈਪ ਵਿੱਚ 10 ਸਥਾਨ ਉੱਪਰ ਚੜ੍ਹ ਚੁੱਕੀ ਹੈ। ਪਿਛਲੇ ਸਾਲ ਮਾਰਚ 'ਚ ਇੰਡੀਗੋ 14ਵੇਂ ਸਥਾਨ 'ਤੇ ਸੀ। ਮੋਰਗਨ ਸਟੈਨਲੀ ਨੇ ਵੀ ਕੰਪਨੀ ਦੇ ਸਟਾਕ ਵਿੱਚ ਹੋਰ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਇੰਡੀਗੋ ਵੀ ਆਪਣੇ ਕੰਮਕਾਜ ਨੂੰ ਮਜ਼ਬੂਤ ​​ਕਰ ਰਹੀ ਹੈ। ਬੁੱਧਵਾਰ ਨੂੰ NSE 'ਤੇ ਕੰਪਨੀ ਦੇ ਸ਼ੇਅਰ 4 ਫ਼ੀਸਦੀ ਤੋਂ ਜ਼ਿਆਦਾ ਵਧ ਕੇ 3795 ਅੰਕ 'ਤੇ ਪਹੁੰਚ ਗਏ ਸਨ। ਇਸ ਦੀ ਪ੍ਰਤੀ ਯਾਤਰੀ ਕਮਾਈ ਵੀ ਵਧ ਰਹੀ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News