PGI 'ਚ ਆਉਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਹੁਣ ਲੰਬੀਆਂ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ

Thursday, May 02, 2024 - 11:32 AM (IST)

PGI 'ਚ ਆਉਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਹੁਣ ਲੰਬੀਆਂ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਨੇ ਨਿਊ ਓ. ਪੀ. ਡੀ. ’ਚ ਆਉਣ ਵਾਲੇ ਮਰੀਜ਼ਾਂ ਲਈ ਇੱਕ ਹੋਰ ਰਾਹਤ ਵਾਲਾ ਫ਼ੈਸਲਾ ਲਿਆ ਗਿਆ ਹੈ। ਪੀ. ਜੀ. ਆਈ. ਪ੍ਰਸ਼ਾਸਨ ਨੇ ਮਰੀਜ਼ਾਂ ਦੇ ਡਾਕਟਰੀ ਤੇ ਲੈਬ ਦੀ ਜਾਂਚ ਲਈ ਸਮਾਂ ਸਲਾਟ ਦੇਣ ਦੀ ਤਿਆਰੀ ਕਰ ਲਈ ਹੈ। ਪੀ. ਜੀ. ਆਈ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ’ਚ ਲਿਖਿਆ ਗਿਆ ਹੈ ਕਿ ਹੁਣ ਤੱਕ ਦੇਖਿਆ ਜਾ ਰਿਹਾ ਸੀ ਕਿ ਜ਼ਿਆਦਾਤਰ ਮਰੀਜ਼ਾਂ ਨੂੰ ਇੱਕੋ ਦਿਨ ਤੇ ਤਾਰੀਖ਼ ਦੇ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ’ਚ ਨੁਕਸਾਨ ਇਹ ਹੁੰਦਾ ਹੈ ਕਿ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਜਾਂਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਜ਼ੋਰਦਾਰ ਧਮਾਕਿਆਂ ਮਗਰੋਂ ਮਚੀ ਹਾਹਾਕਾਰ, ਭੱਜ ਕੇ ਗਲੀਆਂ 'ਚ ਨਿਕਲ ਆਏ ਲੋਕ

ਗਿਣਤੀ ਜ਼ਿਆਦਾ ਹੋਣ ਕਾਰਨ ਆਪਣੀ ਵਾਰੀ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਟੈਸਟ ਲਈ ਮਰੀਜ਼ਾਂ ਲਈ ਸਮਾਂ ਸਲਾਟ ਭਾਵ ਵੱਖਰਾ ਦਿਨ ਤੇ ਸਮਾਂ ਨਿਰਧਾਰਿਤ ਕੀਤਾ ਜਾਵੇਗਾ। ਜ਼ਿਆਦਾਤਰ ਗੰਭੀਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਹੀ ਟੈਸਟ ਲਈ ਲਿਖਿਆ ਜਾਂਦਾ ਹੈ। ਪੀ. ਜੀ. ਆਈ. ਨਿਊ ਓ. ਪੀ. ਡੀ. ’ਚ ਰੋਜ਼ਾਨਾ ਕਰੀਬ 10 ਹਜ਼ਾਰ ਮਰੀਜ਼ ਆਉਂਦੇ ਹਨ। ਭੀੜ ਹੋਣ ਕਾਰਨ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਦੂਰ ਤੋਂ ਆਉਣ ਵਾਲੇ ਮਰੀਜ਼ ਰੋਜ਼ਾਨਾ ਨਹੀਂ ਆ ਸਕਦੇ ਹਨ। ਅਜਿਹੇ ’ਚ ਡਾਕਟਰ ਉਨ੍ਹਾਂ ਦੀ ਸਹੂਲਤ ਅਨੁਸਾਰ ਸਮਾਂ ਸਲਾਟ ਦੇ ਸਕਣਗੇ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦੇ ਵੇਰਵੇ ਪੇਸ਼ ਕਰਨ ਦੇ ਹੁਕਮ
ਇਲਾਜ ਦੀ ਯੋਜਨਾ ਬਣਾਉਣ ’ਚ ਜ਼ਰੂਰੀ ਟੈਸਟ
ਓ. ਪੀ. ਡੀ. ’ਚ ਆਉਣ ਵਾਲੇ ਮਰੀਜ਼ਾਂ ਦੀ ਕਈ ਵਾਰ ਡਾਕਟਰਾਂ ਨੂੰ ਬਰੀਕੀ ਨਾਲ ਜਾਂਚ ਕਰਨੀ ਪੈਂਦੀ ਹੈ। ਇਲਾਜ ਦੀ ਯੋਜਨਾ ਬਣਾਉਣ ਲਈ ਇਹ ਪਤਾ ਲਗਾਉਣਾ ਕਿ ਇਲਾਜ ਕਿੰਨਾ ਚੰਗਾ ਕੰਮ ਕਰ ਰਿਹਾ ਹੈ ਅਤੇ ਅਨੁਮਾਨ ਲਾਉਣ ’ਚ ਮਦਦ ਲਈ ਟੈਸਟ ਕੀਤੇ ਜਾਂਦੇ ਹਨ। ਜਿਸ ’ਚ ਬਾਇਓਕੈਮਿਸਟਰੀ, ਬਾਇਓਪਸੀ, ਸੀਟੀ ਸਕੈਨ, ਐੱਮ. ਆਰ. ਆਈ. ਤੇ ਹੋਰ ਰੇਡੀਓਲੌਜੀਕਲ ਟੈਸਟ ਵੀ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News