ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੁੱਜੇ ਚੰਡੀਗੜ੍ਹ, ਰਾਜਪਾਲ ਨੇ ਕੀਤਾ ਸੁਆਗਤ

Saturday, May 04, 2024 - 12:03 PM (IST)

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੁੱਜੇ ਚੰਡੀਗੜ੍ਹ, ਰਾਜਪਾਲ ਨੇ ਕੀਤਾ ਸੁਆਗਤ

ਚੰਡੀਗੜ੍ਹ : ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਚੰਡੀਗੜ੍ਹ ਪੁੱਜੇ, ਜਿੱਥੇ ਉਨ੍ਹਾਂ ਦਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਰਹੇ। ਰਾਸ਼ਟਰਪਤੀ ਇਸ ਤੋਂ ਬਾਅਦ ਸ਼ਿਮਲਾ ਲਈ ਰਵਾਨਾ ਹੋ ਗਏ।

ਜਾਣਕਾਰੀ ਮੁਤਾਬਕ ਉਹ ਸ਼ਿਮਲਾ ਤੋਂ ਕਰੀਬ 13 ਕਿਲੋਮੀਟਰ ਦੂਰ ਛਾਬੜਾ 'ਚ ਹਰੇ-ਭਰੇ ਦੇਵਦਾਰ ਜੰਗਲ ਵਿਚਕਾਰ ਸਥਿਤ ਰਾਸ਼ਟਰਪਤੀ ਨਿਵਾਸ ਰਿਟਰੀਟ 'ਚ ਰਹਿਣਗੇ। ਰਾਸ਼ਟਰਪਤੀ ਨੂੰ ਚੰਡੀਗੜ੍ਹ ਤੋਂ ਫ਼ੌਜ ਦੇ ਹੈਲੀਕਾਪਟਰ ਰਾਹੀਂ ਸ਼ਿਮਲਾ ਲਿਜਾਇਆ ਗਿਆ। ਦ੍ਰੋਪਦੀ ਮੁਰਮੂ ਆਪਣੇ ਪਰਿਵਾਰ ਦੇ 8 ਮੈਂਬਰਾਂ ਸਮੇਤ 5 ਦਿਨਾਂ ਦੇ ਦੌਰੇ 'ਤੇ ਸ਼ਿਮਲਾ ਗਏ ਹਨ।
 


author

Babita

Content Editor

Related News