PGI ਚੰਡੀਗੜ੍ਹ ਆਉਣ ਵਾਲੇ ਮਰੀਜ਼ਾਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਣਾ ਪਵੇਗਾ ਖੱਜਲ-ਖੁਆਰ

04/22/2024 12:50:06 PM

ਚੰਡੀਗੜ੍ਹ (ਪਾਲ) : ਸਭ ਕੁੱਝ ਯੋਜਨਾ ਅਨੁਸਾਰ ਰਿਹਾ ਤਾਂ ਛੇਤੀ ਹੀ ਪੀ. ਜੀ. ਆਈ. ’ਚ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਪੀ. ਜੀ. ਆਈ. ਨਵੀਂ ਓ. ਪੀ. ਡੀ. ’ਚ ਆਉਣ ਵਾਲੇ ਮਰੀਜ਼ਾਂ ਲਈ ਟੈਸਟਿੰਗ ਦੀ ਸਹੂਲਤ 24 ਘੰਟੇ ਕਰਨ ਦੀ ਤਿਆਰੀ ’ਚ ਹੈ। ਓ. ਪੀ. ਡੀ. ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਕਈ ਸਾਲਾਂ ਤੋਂ ਵੱਡਾ ਇਜ਼ਾਫ਼ਾ ਹੋਇਆ ਹੈ। ਸਵੇਰੇ ਲਾਈਨ ’ਚ ਲੱਗ ਕੇ ਮਰੀਜ਼ ਡਾਕਟਰ ਕੋਲ ਪਹੁੰਚਦਾ ਹੈ। ਉੱਥੇ ਚੈੱਕਅਪ ਤੋਂ ਬਾਅਦ ਡਾਕਟਰ ਟੈਸਟ ਲਿਖਦਾ ਹੈ। ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਜਦੋਂ ਤੱਕ ਮਰੀਜ਼ ਟੈਸਟ ਲਈ ਜਾਂਦਾ ਹੈ ਤਾਂ ਬਲੱਡ ਕੁਲੈਕਸ਼ਨ ਸੈਂਟਰ ਬੰਦ ਹੋ ਜਾਂਦਾ ਹੈ। ਪੀ. ਜੀ. ਆਈ. ’ਚ ਆਉਣ ਵਾਲੇ ਮਰੀਜ਼ਾਂ ਦਾ ਵੱਡਾ ਵਰਗ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਂਦਾ ਹੈ। ਉਨ੍ਹਾਂ ਨੂੰ ਅਗਲੇ ਦਿਨ ਦੁਬਾਰਾ ਟੈਸਟ ਲਈ ਆਉਣਾ ਪੈਂਦਾ ਹੈ ਜਾਂ ਫਿਰ ਪੀ. ਜੀ. ਆਈ. ਦੇ ਅੰਦਰ ਹੀ ਰੁਕਣਾ ਪੈਂਦਾ ਹੈ। ਇਹ ਨਵੀਂ ਸਹੂਲਤ ਮਰੀਜ਼ਾਂ ਦਾ ਸਮਾਂ ਬਚਾਵੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅੱਜ ਹੋ ਸਕਦੈ ਪੰਜਾਬ 'ਚ ਕਾਂਗਰਸ ਦੇ ਹੋਰ ਉਮੀਦਵਾਰਾਂ ਦਾ ਐਲਾਨ, ਚੱਲ ਰਹੀ ਮੀਟਿੰਗ

ਪੀ. ਜੀ. ਆਈ. ਦੇ ਡਾਕਟਰ ਇੱਥੋਂ ਹੀ ਕੁੱਝ ਟੈਸਟ ਕਰਵਾਉਣ ਲਈ ਜ਼ੋਰ ਦਿੰਦੇ ਹਨ। ਇਸ ਕਾਰਨ ਜੋ ਮਰੀਜ਼ ਬਾਹਰੋਂ ਟੈਸਟ ਕਰਵਾਉਣਾ ਚਾਹੁੰਦੇ ਹਨ, ਉਹ ਨਹੀਂ ਕਰਵਾ ਰਹੇ। ਨਵੀਂ ਓ. ਪੀ. ਡੀ. ’ਚ ਬਲੱਡ ਕੁਲੈਕਸ਼ਨ ਸੈਂਟਰ ’ਚ ਸਵੇਰੇ 8 ਤੋਂ 11 ਵਜੇ ਤੱਕ ਸੈਂਪਲ ਲਏ ਜਾਂਦੇ ਹਨ। ਜੇਕਰ ਜ਼ਿਆਦਾ ਮਰੀਜ਼ ਆਉਂਦੇ ਹਨ ਤਾਂ ਕਈ ਵਾਰ ਤਾਂ 12 ਵਜੇ ਤੱਕ ਵੀ ਸੈਂਟਰ ਖੁੱਲ੍ਹਾ ਰਹਿੰਦਾ ਹੈ। ਓ. ਪੀ. ਡੀ. ’ਚ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੱਕ ਰਹਿੰਦੀ ਹੈ। ਜਿਨ੍ਹਾਂ ਮਰੀਜ਼ਾਂ ਦਾ ਨੰਬਰ ਸਵੇਰੇ ਆਉਂਦਾ ਹੈ, ਉਹ ਸਮੇਂ ਸਿਰ ਆਪਣੇ ਸੈਂਪਲ ਦੇ ਦਿੰਦੇ ਹਨ ਪਰ ਕਈ ਵਿਭਾਗਾਂ ਦੀ ਓ. ਪੀ. ਡੀ. 4 ਜਾਂ 5 ਵਜੇ ਤੱਕ ਰਹਿੰਦੀ ਹੈ। ਅਜਿਹੀ ਸਥਿਤੀ ’ਚ ਮਰੀਜ਼ ਨਾ ਤਾਂ ਟੈਸਟ ਦੀ ਫ਼ੀਸ ਤੇ ਨਾ ਹੀ ਸੈਂਪਲ ਦਿੰਦੇ ਹਨ। ਅਗਲੇ ਦਿਨ ਫ਼ੀਸ ਦੇਣ ਤੋਂ ਬਾਅਦ ਹੀ ਸੈਂਪਲ ਦਿੰਦੇ ਹਨ। ਰੂਟੀਨ ਟੈਸਟਾਂ ’ਚ ਬਾਇਓਕੈਮਿਸਟਰੀ, ਹੇਮਾਟੋਲੋਜੀ, ਰੇਡੀਓਲੋਜੀ ਤੇ ਹੋਰ ਖ਼ੂਨ ਦੇ ਟੈਸਟ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਰਿਪੋਰਟ ਇੱਕ ਦਿਨ ’ਚ ਮਿਲ ਜਾਂਦੀ ਹੈ, ਜੋ ਆਨਲਾਈਨ ਵੀ ਪੀ. ਜੀ. ਆਈ. ਦੇ ਰਿਹਾ ਹੈ। ਇਮਯੂਨੋਲੋਜੀ ਵਿਭਾਗ ਦੇ ਟੈਸਟ, ਕੈਂਸਰ ਮਾਰਕਰ ਦੇ ਟੈਸਟ ਤੇ ਬਾਇਓਪੋਸੀ ਦੀ ਰਿਪੋਰਟ ਆਉਣ ’ਚ 5 ਤੋਂ 7 ਦਿਨ ਲੱਗ ਜਾਂਦੇ ਹਨ। ਪੀ. ਜੀ. ਆਈ. ਡਾਇਰੈਕਟਰ ਕਈ ਮੌਕਿਆਂ ’ਤੇ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਦਾ ਧਿਆਨ ਵੱਧ ਤੋਂ ਵੱਧ ਮਰੀਜ਼ ਅਨੁਕੂਲ ਸਹੂਲਤਾਂ ਵਧਾਉਣ ’ਤੇ ਹੈ ਤਾਂ ਜੋ ਮਰੀਜ਼ਾਂ ਨੂੰ ਲਾਭ ਮਿਲ ਸਕੇ ਤੇ ਨਾਲ ਹੀ ਹਸਪਤਾਲ ’ਚ ਥੋੜ੍ਹੀ ਭੀੜ ਘੱਟ ਹੋਵੇ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਜਾਰ ਕਰ ਦਿੱਤਾ Alert
ਨਿੱਜੀ ਕੰਪਨੀ ਤੋਂ ਲਈ ਜਾਵੇਗੀ ਮਦਦ
ਪੀ. ਜੀ. ਆਈ. ’ਚ ਵਧਦੀ ਭੀੜ ਵੱਡੀ ਸਮੱਸਿਆ ਬਣ ਗਈ ਹੈ। ਟੈਸਟਿੰਗ 24 ਘੰਟੇ ਸ਼ੁਰੂ ਹੁੰਦੀ ਹੈ ਤਾਂ ਵਧਦੀ ਭੀੜ ’ਤੇ ਵੀ ਅਸਰ ਦੇਖਣ ਨੂੰ ਮਿਲੇਗਾ। ਮਰੀਜ਼ਾਂ ਦਾ ਸਮਾਂ ਅਤੇ ਆਉਣ-ਜਾਣ ਦਾ ਖ਼ਰਚ ਵੀ ਬਚੇਗਾ। ਉਨ੍ਹਾਂ ਨੂੰ ਟੈਸਟਾਂ ਲਈ ਵਾਰ-ਵਾਰ ਗੇੜੇ ਨਹੀਂ ਲਾਉਣੇ ਪੈਣਗੇ। ਪੀ. ਜੀ. ਆਈ. ਪ੍ਰਸ਼ਾਸਨ ਇਨ੍ਹੀਂ ਦਿਨੀਂ ਅਜਿਹੀਆਂ ਸਹੂਲਤਾਂ ਸ਼ੁਰੂ ਕਰਨ ’ਤੇ ਜ਼ਿਆਦਾ ਧਿਆਨ ਦੇ ਰਿਹਾ ਹੈ, ਜਿਸ ਨਾਲ ਭੀੜ ਘੱਟ ਹੋ ਸਕੇ। ਏਮਜ਼ ਦਿੱਲੀ ’ਚ 24 ਘੰਟੇ ਟੈਸਟਿੰਗ ਦੀ ਸਹੂਲਤ ਹੈ। ਯੋਜਨਾ ਮੁਤਾਬਕ ਇਸ ਦੀ ਜ਼ਿੰਮੇਵਾਰੀ ਕਿਸੇ ਨਿੱਜੀ ਕੰਪਨੀ ਨੂੰ ਸੌਂਪੀ ਜਾ ਸਕਦੀ ਹੈ, ਜਿਸ ਦੇ ਰੇਟ ਪੀ. ਜੀ. ਆਈ. ਦੀ ਤਰਜ਼ ’ਤੇ ਹੀ ਤੈਅ ਹੋਣਗੇ। ਕੈਂਪਸ ’ਚ ਹੀ ਮਰੀਜ਼ਾਂ ਨੂੰ ਜਗ੍ਹਾ ਦਿੱਤੀ ਜਾਵੇਗੀ, ਜਿੱਥੇ ਓ. ਪੀ. ਡੀ. ਤੋਂ ਬਾਅਦ ਵੀ ਟੈਸਟ ਕਰਵਾ ਕੇ ਵਾਪਸ ਘਰ ਜਾ ਸਕਣਗੇ। ਉਨ੍ਹਾਂ ਨੂੰ ਅਗਲੇ ਦਿਨ ਨਹੀਂ ਆਉਣਾ ਪਵੇਗਾ। ਹੁਣ ਸੈਂਟਰ ’ਚ 1500 ਤੋਂ 2000 ਤੱਕ ਦੇ ਸੈਂਪਲ ਆਉਂਦੇ ਹਨ, ਜਿਸ ’ਚ ਇੱਕ ਮਰੀਜ਼ ਨੂੰ ਵੱਖ-ਵੱਖ ਤਰ੍ਹਾਂ ਦੇ ਟੈਸਟ ਲਿਖੇ ਹੁੰਦੇ ਹਨ। ਇਸ ਦੇ ਨਾਲ ਹੀ ਜੇ ਐਮਰਜੈਂਸੀ ਦੀ ਗੱਲ ਕਰੀਏ ਤਾਂ ਟੈਸਟਿੰਗ ਸਹੂਲਤ 24 ਘੰਟੇ ਮੁਹੱਈਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News