''ਜਦੋਂ ਤੱਕ ਅਜਿਹੀਆਂ ਔਰਤਾਂ...'', ਚਿੱਠੀ ਲਿਖ ਕੇ ਡਿਲੀਵਰੀ ਬੁਆਏ ਨੇ ਚੁੱਕ ਲਿਆ ਖੌਫਨਾਕ ਕਦਮ
Thursday, Sep 19, 2024 - 07:41 PM (IST)
ਨੈਸ਼ਨਲ ਡੈਸਕ : ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਫੂਡ ਡਿਲੀਵਰੀ ਬੁਆਏ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਹਿਲਾ ਗਾਹਕ ਦੀ ਝਿੜਕ ਤੋਂ ਦੁਖੀ ਹੋ ਕੇ ਡਿਲੀਵਰੀ ਬੁਆਏ ਨੇ ਚੁੱਕਿਆ ਇਹ ਖੌਫਨਾਕ ਕਦਮ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੋਲਾਥੁਰ ਨਿਵਾਸੀ ਵਿਦਿਆਰਥੀ ਪਵਿਤਰਨ ਬੀ.ਕਾਮ ਦੀ ਪੜ੍ਹਾਈ ਦੇ ਨਾਲ-ਨਾਲ ਉਹ ਆਪਣੇ ਘਰੇਲੂ ਖਰਚਿਆਂ ਨੂੰ ਪੂਰਾ ਕਰਨ ਲਈ ਫੂਡ ਡਿਲੀਵਰੀ ਦਾ ਕੰਮ ਵੀ ਕਰਦਾ ਸੀ। 11 ਸਤੰਬਰ ਨੂੰ ਉਹ ਸਾਮਾਨ ਦੀ ਡਿਲਿਵਰੀ ਕਰਨ ਲਈ ਕੋਰਤੂਰ ਸਥਿਤ ਇਕ ਗਾਹਕ ਦੇ ਪਤੇ 'ਤੇ ਪਹੁੰਚਿਆ। ਪਰ ਉਨ੍ਹਾਂ ਨੂੰ ਘਰ ਲੱਭਣ ਵਿੱਚ ਥੋੜ੍ਹਾ ਸਮਾਂ ਲੱਗਾ। ਇਸ ਕਾਰਨ ਮਹਿਲਾ ਗਾਹਕ ਨੇ ਡਿਲੀਵਰੀ ਬੁਆਏ ਪਵਿਤਰਨ ਨਾਲ ਬਹਿਸ ਕੀਤੀ ਅਤੇ ਗਾਲੀ ਗਲੋਚ ਕੀਤਾ। ਇਸ ਦੇ ਨਾਲ ਹੀ ਡਿਲੀਵਰੀ ਮੋਬਾਈਲ ਐਪ 'ਤੇ ਪਵਿਤਰਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਗਾਹਕ ਨੇ ਪੁਲਸ ਕੋਲ ਵੀ ਦਿੱਤੀ ਸੀ ਸ਼ਿਕਾਇਤ
ਮਾਮਲਾ ਉਸ ਸਮੇਂ ਹੋਰ ਵਧ ਗਿਆ ਜਦੋਂ 13 ਸਤੰਬਰ ਨੂੰ ਡਲਿਵਰੀ ਬੁਆਏ ਪਵਿਤਰਨ ਨੇ ਸ਼ਿਕਾਇਤ ਤੋਂ ਬਾਅਦ ਪੱਥਰ ਸੁੱਟ ਕੇ ਗਾਹਕ ਦੇ ਘਰ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਸ਼ਿਕਾਇਤਕਰਤਾ ਗਾਹਕ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ।
ਘਰੇ ਹੀ ਲਾਇਆ ਫਾਹਾ
ਇਸ ਸਾਰੀ ਘਟਨਾ ਦੇ ਵਿਚਕਾਰ ਬੁੱਧਵਾਰ ਨੂੰ ਪਵਿਤਰਨ ਦੀ ਲਾਸ਼ ਆਪਣੇ ਘਰ ਵਿੱਚ ਲਟਕਦੀ ਮਿਲੀ। ਸੂਚਨਾ ਮਿਲਣ 'ਤੇ ਕੋਲਥੂਰ ਪੁਲਸ ਮੌਕੇ 'ਤੇ ਪਹੁੰਚ ਗਈ। ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਕਿਲਪੌਕ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਸੁਸਾਈਡ ਨੋਟ 'ਚ ਲਿਖੀ ਇਹ ਗੱਲ
ਪੁਲਸ ਸੂਤਰਾਂ ਅਨੁਸਾਰ ਫੂਡ ਡਿਲੀਵਰੀ ਬੁਆਏ ਪਵਿਤਰਨ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਛੱਡਿਆ ਹੈ। ਪਵਿਤਰਨ ਦੇ ਘਰ ਤੋਂ ਬਰਾਮਦ ਕੀਤੇ ਗਏ ਨੋਟ 'ਚ ਲਿਖਿਆ ਹੈ, ''ਗਾਹਕ ਦੁਆਰਾ ਝਿੜਕਣ ਤੋਂ ਬਾਅਦ ਮੈਂ ਦੁਖੀ ਹੋ ਗਿਆ ਸੀ। ਇਹ ਮੇਰੀ ਖੁਦਕੁਸ਼ੀ ਦਾ ਕਾਰਨ ਹੈ। ਜਦੋਂ ਤੱਕ ਅਜਿਹੀਆਂ ਔਰਤਾਂ ਮੌਜੂਦ ਹਨ, ਉਦੋਂ ਤੱਕ ਹੋਰ ਮੌਤਾਂ ਹੁੰਦੀਆਂ ਰਹਿਣਗੀਆਂ।