ਕਾਰ-ਬਾਈਕ ਦੀ ਭਿਆਨਕ ਟੱਕਰ ''ਚ ਡਿਲਿਵਰੀ ਬੁਆਏ ਦੀ ਮੌਤ, 2 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

Wednesday, Feb 04, 2026 - 09:16 AM (IST)

ਕਾਰ-ਬਾਈਕ ਦੀ ਭਿਆਨਕ ਟੱਕਰ ''ਚ ਡਿਲਿਵਰੀ ਬੁਆਏ ਦੀ ਮੌਤ, 2 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

ਅੰਮ੍ਰਿਤਸਰ (ਸੂਰੀ) : ਏਅਰਪੋਰਟ ਰੋਡ ਸਥਿਤ ਲੇਬਰ ਚੌਕ ’ਚ ਬੀਤੇ ਦਿਨ ਸਵੇਰੇ ਲਗਭਗ ਸਾਢੇ 6 ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ’ਚ ਕਾਰ ਅਤੇ ਬਾਈਕ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਬਾਈਕ ਸਵਾਰ ਡਿਲਿਵਰੀ ਬੁਆਏ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ (23) ਪੁੱਤਰ ਧੀਰ ਸਿੰਘ ਵਾਸੀ ਹਰਸ਼ਾ ਛੀਨਾ (ਉੱਚਾ ਕਿਲ੍ਹਾ) ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਵੀਂ ਪਾਸ ਬਣਿਆ ਫ਼ਰਜ਼ੀ ‘ਸਿਹਤ ਮੰਤਰੀ’, ਸਰਕਾਰੀ ਅਧਿਕਾਰੀਆਂ ’ਤੇ ਪਾ ਰਿਹਾ ਸੀ ਦਬਾਅ; ਪੁਲਸ ਨੇ ਭੇਜਿਆ ਜੇਲ੍ਹ

ਜਾਣਕਾਰੀ ਮੁਤਾਬਕ, ਕੁਲਬੀਰ ਸਿੰਘ, ਜੋ ਕਿ ‘ਜੇਪਟੋ’ ਕੰਪਨੀ ’ਚ ਬਤੌਰ ਡਿਲਿਵਰੀ ਬੁਆਏ ਕੰਮ ਕਰਦਾ ਸੀ, ਸਵੇਰੇ ਆਪਣੀ ਬਾਈਕ 'ਤੇ ਸਵਾਰ ਹੋ ਕੇ ਗੁੰਮਟਾਲਾ ਸਾਈਡ ਤੋਂ ਪੁਰਾਣੀ ਜੇਲ ਚੌਕ ਵੱਲ ਆ ਰਿਹਾ ਸੀ। ਇਸ ਦੌਰਾਨ ਉਸ ਦੀ ਟੱਕਰ ਕਾਰ ਨੰਬਰ ਪੀ. ਬੀ. 46 ਏ. ਡੀ. 9515 ਨਾਲ ਹੋ ਗਈ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਬਾਈਕ ਦੇ ਪਰਖੱਚੇ ਉੱਡ ਗਏ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁਲਬੀਰ ਸਿੰਘ ਦਾ ਲਗਭਗ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਡਿਲਿਵਰੀ ਦਾ ਕੰਮ ਕਰਦਾ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਹੈ।


author

Sandeep Kumar

Content Editor

Related News