''ਸ਼ਰਾਬ ਪੀਣ'' ''ਤੇ ਆ ਗਈ ਪੁਲਸ ! ਚੁੱਕ ਲਏ 43 ਬੰਦੇ, 38 ਔਰਤਾਂ ਵੀ ਲਈਆਂ ਹਿਰਾਸਤ ''ਚ

Thursday, Feb 05, 2026 - 05:48 PM (IST)

''ਸ਼ਰਾਬ ਪੀਣ'' ''ਤੇ ਆ ਗਈ ਪੁਲਸ ! ਚੁੱਕ ਲਏ 43 ਬੰਦੇ, 38 ਔਰਤਾਂ ਵੀ ਲਈਆਂ ਹਿਰਾਸਤ ''ਚ

ਨੈਸ਼ਨਲ ਡੈਸਕ- ਗੁਜਰਾਤ ਪੁਲਸ ਨੇ ਅਹਿਮਦਾਬਾਦ ਦੇ ਬਾਹਰਵਾਰ ਸਥਿਤ ਇੱਕ ਨਿੱਜੀ ਬੰਗਲੇ ਵਿੱਚ ਚੱਲ ਰਹੀ ਹਾਈ-ਪ੍ਰੋਫਾਈਲ ਪਾਰਟੀ 'ਤੇ ਛਾਪਾ ਮਾਰ ਕੇ ਸ਼ਰਾਬ ਪੀਣ ਦੇ ਦੋਸ਼ ਵਿੱਚ 43 ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 38 ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਵਿੱਚ ਸ਼ਰਾਬ ਦੇ ਨਿਰਮਾਣ, ਵਿਕਰੀ ਅਤੇ ਸੇਵਨ 'ਤੇ ਪੂਰਨ ਪਾਬੰਦੀ ਹੈ।

ਇਹ ਕਾਰਵਾਈ ਬੁੱਧਵਾਰ ਦੇਰ ਰਾਤ ਸਨੰਦ ਦੇ ਕੋਲ 'ਸਫਲ ਨਿਰਵਾਣਾ ਗ੍ਰੀਨਜ਼' ਬੰਗਲੇ ਵਿੱਚ ਕੀਤੀ ਗਈ। ਇਹ ਪਾਰਟੀ ਮੁੰਬਈ ਦੇ ਇੱਕ ਵਿਅਕਤੀ ਵੱਲੋਂ ਆਪਣੇ ਜੀਜੇ ਦੀ 25ਵੀਂ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤੀ ਗਈ ਸੀ। ਪੁਲਸ ਨੇ ਮੌਕੇ ਤੋਂ ਲਗਭਗ 2.3 ਕਰੋੜ ਰੁਪਏ ਦੀ ਕੀਮਤ ਦੀ ਸਮੱਗਰੀ ਜ਼ਬਤ ਕੀਤੀ ਹੈ, ਜਿਸ ਵਿੱਚ ਸ਼ਰਾਬ ਦੀਆਂ 15 ਬੋਤਲਾਂ, 10 ਹੁੱਕੇ, 22 ਕਾਰਾਂ ਅਤੇ 74 ਮੋਬਾਈਲ ਫੋਨ ਸ਼ਾਮਲ ਹਨ।

ਅਹਿਮਦਾਬਾਦ ਦਿਹਾਤੀ ਦੇ ਐੱਸ.ਪੀ. (SP) ਓਮ ਪ੍ਰਕਾਸ਼ ਜਾਟ ਅਨੁਸਾਰ, ਪੁਲਸ ਨੇ ਗੁਜਰਾਤ ਪ੍ਰੋਹਿਬੀਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਹਿਰਾਸਤ ਵਿੱਚ ਲਈਆਂ ਗਈਆਂ ਔਰਤਾਂ ਨੂੰ ਨੋਟਿਸ ਜਾਰੀ ਕਰਕੇ ਛੱਡ ਦਿੱਤਾ ਗਿਆ ਸੀ।

ਪਾਰਟੀ 'ਚ ਹਾਜ਼ਰ ਸਾਰੇ ਲੋਕਾਂ ਦੇ ਖੂਨ ਦੇ ਨਮੂਨੇ ਫੋਰੈਂਸਿਕ ਸਾਇੰਸ ਲੈਬੋਰੇਟਰੀ (FSL) ਵਿੱਚ ਭੇਜੇ ਗਏ ਹਨ ਤਾਂ ਜੋ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਕੀਤੀ ਜਾ ਸਕੇ। ਜੇਕਰ ਨਸ਼ੀਲੇ ਪਦਾਰਥਾਂ ਦੀ ਪੁਸ਼ਟੀ ਹੁੰਦੀ ਹੈ, ਤਾਂ NDPS ਐਕਟ ਤਹਿਤ ਹੋਰ ਕਾਰਵਾਈ ਕੀਤੀ ਜਾਵੇਗੀ। ਪੁਲਸ ਅਨੁਸਾਰ ਇਸ ਪਾਰਟੀ ਵਿੱਚ ਕੁੱਲ 81 ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।


author

Harpreet SIngh

Content Editor

Related News