''ਜਿੰਨ ਨੇ ਚੁੱਕ ਲਿਆ ਮੇਰਾ ਮੁੰਡਾ..!'' ਪਿਓ ਨੇ ਪੁਲਸ ਕੋਲ ਕਰਾ''ਤੀ FIR

Wednesday, Feb 04, 2026 - 11:24 AM (IST)

''ਜਿੰਨ ਨੇ ਚੁੱਕ ਲਿਆ ਮੇਰਾ ਮੁੰਡਾ..!'' ਪਿਓ ਨੇ ਪੁਲਸ ਕੋਲ ਕਰਾ''ਤੀ FIR

ਗੁਰਦਾਸਪੁਰ/ਰਾਵਲਪਿੰਡੀ (ਵਿਨੋਦ) : ਪਾਕਿਸਤਾਨ ਵਿਚ ਇਕ ਅਜੀਬ ਅਤੇ ਅਸਾਧਾਰਨ ਘਟਨਾ ਵਿਚ ਰਾਵਲਪਿੰਡੀ ਜ਼ਿਲ੍ਹੇ ਦੀ ਪੁਲਸ ਨੇ ਇਕ ਨਾਬਾਲਗ ਮੁੰਡੇ ਦੇ ਲਾਪਤਾ ਹੋਣ ਤੋਂ ਬਾਅਦ ਇਕ ਜਿੰਨ (ਭੂਤ) ਵਿਰੁੱਧ ਅਗਵਾ ਦਾ ਕੇਸ ਦਰਜ ਕੀਤਾ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਘਟਨਾ ਰਾਵਲਪਿੰਡੀ ਦੇ ਗੈਰੀਸਨ ਸ਼ਹਿਰ ਵਿਚ ਵਾਪਰੀ, ਜਿੱਥੇ 21 ਜਨਵਰੀ ਨੂੰ ਇਕ 11 ਸਾਲਾ ਮੁੰਡਾ ਆਪਣੇ ਘਰੋਂ ਲਾਪਤਾ ਹੋ ਗਿਆ ਸੀ। ਜਦੋਂ ਉਹ 12 ਦਿਨਾਂ ਬਾਅਦ ਵੀ ਘਰ ਨਹੀਂ ਪਰਤਿਆ ਤਾਂ ਉਸ ਦੇ ਪਿਤਾ ਆਜ਼ਮ ਖਾਨ ਨੇ ਟੈਕਸਿਲਾ ਪੁਲਸ ਸਟੇਸ਼ਨ ਵਿਚ FIR ਦਰਜ ਕਰਵਾਈ।

ਇਹ ਵੀ ਪੜ੍ਹੋ: 'ਡੌਂਕੀ' ਨੇ ਬੁਝਾ'ਤੇ ਕਈ ਘਰਾਂ ਦੇ ਚਿਰਾਗ ! ਸਮੁੰਦਰ ਵਿਚਾਲੇ ਹੋਇਆ ਮੌਤ ਦਾ ਤਾਂਡਵ, ਕਈ ਪ੍ਰਵਾਸੀਆਂ ਦੀ ਮੌਤ

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਕ ਜਿੰਨ ਨੇ ਉਸ ਦੇ ਪੁੱਤ ਨੂੰ ਭੱਜਣ ਲਈ ਮਜਬੂਰ ਕੀਤਾ। ਅਜੀਬ ਗੱਲ ਇਹ ਹੈ ਕਿ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਬੁਰੀਆਂ ਸ਼ਕਤੀਆਂ ਨੇ ਪਹਿਲਾਂ ਵੀ ਕਈ ਵਾਰ ਉਸ ਦੇ ਪੁੱਤ ਨੂੰ ਅਗਵਾ ਕੀਤਾ ਸੀ ਪਰ ਉਹ ਹਮੇਸ਼ਾ ਥੋੜ੍ਹੀ ਦੇਰ ਬਾਅਦ ਘਰ ਵਾਪਸ ਆ ਜਾਂਦਾ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਵਾਰ 12 ਦਿਨ ਬੀਤ ਗਏ ਅਤੇ ਉਸ ਦਾ ਪੁੱਤ ਵਾਪਸ ਨਹੀਂ ਆਇਆ। ਇਸ ਤੋਂ ਪਹਿਲਾਂ ਲਾਹੌਰ ਵਿਚ ਇਕ ਮਾਂ ਨੇ ਆਪਣੀ ਵਿਆਹੁਤਾ ਧੀ ਦੇ ਲਾਪਤਾ ਹੋਣ ਦੇ ਸਬੰਧ ਵਿਚ ਜਿੰਨ ਵਿਰੁੱਧ ਕੇਸ ਦਾਇਰ ਕੀਤਾ ਸੀ, ਜੋ ਅਦਾਲਤ ਤੱਕ ਵੀ ਪਹੁੰਚਿਆ ਸੀ।

ਇਹ ਵੀ ਪੜ੍ਹੋ: ਜਦੋਂ ਰਾਖੇ ਹੀ ਬਣ ਗਏ ਜਾਨ ਦੇ ਦੁਸ਼ਮਣ, ਪਾਕਿ ਫੌਜ ਨੇ ਯਾਤਰੀਆਂ ਨਾਲ ਭਰੀ ਟਰੇਨ 'ਤੇ ਕੀਤੀ ਫਾਇਰਿੰਗ, ਕਈਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News