''ਹੈਸੀਅਤ ਨਹੀਂ ਸੀ ਤਾਂ ਸਰਕਾਰੀ ਨੌਕਰੀ ਵਾਲਾ ਮੁੰਡਾ ਕਿਉਂ ਚੁਣਿਆ'': ਵਿਆਹ ਤੋਂ ਪਹਿਲਾਂ ਕੁੜੀ ਨੇ ਚੁੱਕਿਆ ਖੌਫਨਾਕ ਕਦਮ

Tuesday, Feb 10, 2026 - 07:24 PM (IST)

''ਹੈਸੀਅਤ ਨਹੀਂ ਸੀ ਤਾਂ ਸਰਕਾਰੀ ਨੌਕਰੀ ਵਾਲਾ ਮੁੰਡਾ ਕਿਉਂ ਚੁਣਿਆ'': ਵਿਆਹ ਤੋਂ ਪਹਿਲਾਂ ਕੁੜੀ ਨੇ ਚੁੱਕਿਆ ਖੌਫਨਾਕ ਕਦਮ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਵਿੱਚ ਦਾਜ ਦੀ ਮੰਗ ਕਾਰਨ ਵਿਆਹ ਟੁੱਟਣ 'ਤੇ ਇੱਕ ਮੁਟਿਆਰ ਵੱਲੋਂ ਖੁਦਕੁਸ਼ੀ ਕਰਨ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਸਰਾਏ ਅਕਿਲ ਥਾਣਾ ਖੇਤਰ ਦੇ ਜਵਾਹਰਗੰਜ ਪਿੰਡ ਦੀ ਰਹਿਣ ਵਾਲੀ ਸਿੰਪੀ ਵਜੋਂ ਹੋਈ ਹੈ, ਜਿਸ ਦਾ ਵਿਆਹ 10 ਫਰਵਰੀ ਨੂੰ ਹੋਣਾ ਤੈਅ ਸੀ। ਪਰ ਵਿਆਹ ਤੋਂ ਮਹਿਜ਼ 24 ਘੰਟੇ ਪਹਿਲਾਂ ਸਿੰਪੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮੰਗੇਤਰ ਨੇ ਮੰਗੀ ਗੱਡੀ ਅਤੇ 3 ਲੱਖ ਨਕਦ
 ਪਰਿਵਾਰਕ ਮੈਂਬਰਾਂ ਦੇ ਦੋਸ਼ ਅਨੁਸਾਰ, ਸਿੰਪੀ ਦਾ ਵਿਆਹ ਉਜੈਨੀ ਪਿੰਡ ਦੇ ਰਹਿਣ ਵਾਲੇ ਅਨਿਲ ਕੁਮਾਰ ਨਾਲ ਤੈਅ ਹੋਇਆ ਸੀ। 9 ਫਰਵਰੀ ਨੂੰ ਅਨਿਲ ਨੇ ਸਿੰਪੀ ਨੂੰ ਮਿਲਣ ਲਈ ਬੁਲਾਇਆ ਅਤੇ ਦਹੇਜ ਵਿੱਚ ਸੋਨੇ ਦੀ ਚੇਨ, 3 ਲੱਖ ਰੁਪਏ ਨਕਦ ਅਤੇ ਇੱਕ ਚਾਰ ਪਹੀਆ ਵਾਹਨ ਦੀ ਮੰਗ ਰੱਖ ਦਿੱਤੀ। ਜਦੋਂ ਸਿੰਪੀ ਨੇ ਹੱਥ ਜੋੜ ਕੇ ਕਿਹਾ ਕਿ ਉਸਦਾ ਪਿਤਾ ਇੰਨੀ ਵੱਡੀ ਰਕਮ ਦੇਣ ਦੇ ਸਮਰੱਥ ਨਹੀਂ ਹੈ, ਤਾਂ ਅਨਿਲ ਨੇ ਉਸਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ।

'ਹੈਸੀਅਤ' ਦਾ ਮਾਰਿਆ ਮਿਹਣਾ ਬਣਿਆ ਮੌਤ ਦਾ ਕਾਰਨ 
ਪੀੜਤ ਪਰਿਵਾਰ ਮੁਤਾਬਕ, ਮੁਲਜ਼ਮ ਮੰਗੇਤਰ ਨੇ ਸਿੰਪੀ ਨੂੰ ਮਿਹਣਾ ਮਾਰਦਿਆਂ ਕਿਹਾ, "ਜੇ ਹੈਸੀਅਤ ਨਹੀਂ ਸੀ ਤਾਂ ਸਰਕਾਰੀ ਨੌਕਰੀ ਵਾਲਾ ਮੁੰਡਾ ਕਿਉਂ ਚੁਣਿਆ?"। ਇਸ ਗੱਲ ਨੇ ਸਿੰਪੀ ਨੂੰ ਮਾਨਸਿਕ ਤੌਰ 'ਤੇ ਇੰਨਾ ਤੋੜ ਦਿੱਤਾ ਕਿ ਉਸ ਨੇ ਘਰ ਪਰਤ ਕੇ ਜ਼ਹਿਰ ਖਾ ਲਿਆ। ਇਲਾਜ ਦੌਰਾਨ ਪ੍ਰਯਾਗਰਾਜ ਦੇ ਇੱਕ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ, ਜਿਸ ਕਾਰਨ ਵਿਆਹ ਵਾਲੇ ਘਰ ਵਿੱਚ ਮਾਤਮ ਪਸਰ ਗਿਆ।

ਪੁਲਸ ਵੱਲੋਂ ਮਾਮਲੇ ਦੀ ਜਾਂਚ 
ਦੂਜੇ ਪਾਸੇ, ਮੁਲਜ਼ਮ ਮੰਗੇਤਰ ਅਨਿਲ ਨੇ ਸਫਾਈ ਦਿੰਦਿਆਂ ਦਾਅਵਾ ਕੀਤਾ ਹੈ ਕਿ ਮ੍ਰਿਤਕਾ ਦਾ ਕਿਸੇ ਹੋਰ ਨਾਲ ਸਬੰਧ ਸੀ ਅਤੇ ਉਸੇ ਨੌਜਵਾਨ ਨੇ ਉਸ ਨੂੰ ਧਮਕੀ ਦਿੱਤੀ ਸੀ। ਫਿਲਹਾਲ ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News