Favourite Subject ''ਚ ਨਾ ਮਿਲਿਆ ਦਾਖਲਾ ਤਾਂ ਟੁੱਟ ਗਿਆ ਵਿਦਿਆਰਥੀ ਦਾ ਦਿਲ ! ਚੁੱਕ ਲਿਆ ਖ਼ੌਫ਼ਨਾਕ ਕਦਮ

Tuesday, Feb 03, 2026 - 05:33 PM (IST)

Favourite Subject ''ਚ ਨਾ ਮਿਲਿਆ ਦਾਖਲਾ ਤਾਂ ਟੁੱਟ ਗਿਆ ਵਿਦਿਆਰਥੀ ਦਾ ਦਿਲ ! ਚੁੱਕ ਲਿਆ ਖ਼ੌਫ਼ਨਾਕ ਕਦਮ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸਰਕਾਰੀ ਮੈਡੀਕਲ ਕਾਲਜ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀ ਨੇ ਹੋਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਿਤਵਿਕ ਸਾਗਰ ਠਾਕੁਰ ਵਜੋਂ ਹੋਈ ਹੈ, ਜਿਸ ਨੇ ਮਹਿਜ਼ 6 ਦਿਨ ਪਹਿਲਾਂ ਹੀ ਨੇਤਰ ਵਿਗਿਆਨ (Ophthalmology) ਵਿਭਾਗ ਵਿੱਚ ਦਾਖ਼ਲਾ ਲਿਆ ਸੀ।

ਰਿਤਵਿਕ ਦੇ ਮਾਤਾ-ਪਿਤਾ ਦੋਵੇਂ ਡਾਕਟਰ ਹਨ ਅਤੇ ਉਸ ਦੀ ਭੈਣ ਵੀ MBBS ਦੀ ਪੜ੍ਹਾਈ ਕਰ ਰਹੀ ਹੈ। ਰਿਤਵਿਕ ਗਣੇਸ਼ਪੇਠ ਇਲਾਕੇ ਦੇ ਹੋਟਲ ਅਰਜੁਨ ਵਿੱਚ ਰਹਿ ਰਿਹਾ ਸੀ ਕਿਉਂਕਿ ਉਸ ਨੂੰ ਅਜੇ ਹੋਸਟਲ ਵਿੱਚ ਕਮਰਾ ਨਹੀਂ ਮਿਲਿਆ ਸੀ। ਸੋਮਵਾਰ ਨੂੰ ਜਦੋਂ ਉਹ ਕਾਲਜ ਨਾ ਪਹੁੰਚਿਆ, ਤਾਂ ਪੁਲਸ ਦੀ ਮੌਜੂਦਗੀ ਵਿੱਚ ਹੋਟਲ ਦਾ ਕਮਰਾ ਖੋਲ੍ਹਿਆ ਗਿਆ, ਜਿੱਥੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।

ਸੂਤਰਾਂ ਅਨੁਸਾਰ, ਰਿਤਵਿਕ 'ਐੱਮ.ਡੀ. ਮੈਡੀਸਨ' ਕਰਨਾ ਚਾਹੁੰਦਾ ਸੀ, ਪਰ ਸੀਟ ਨਾ ਮਿਲਣ ਕਾਰਨ ਉਸ ਨੂੰ ਮਜਬੂਰਨ ਨੇਤਰ ਵਿਗਿਆਨ ਚੁਣਨਾ ਪਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਸ਼ਾਇਦ ਆਪਣੀ ਪਸੰਦ ਦਾ ਵਿਸ਼ਾ ਨਾ ਮਿਲਣ ਕਾਰਨ ਮਾਨਸਿਕ ਤਣਾਅ ਵਿੱਚ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਫਿਲਹਾਲ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।


author

Harpreet SIngh

Content Editor

Related News