2 ਲੱਖ ਲਈ ਲਿਖ''ਤਾ ''ਖਾਲਿਸਤਾਨ ਜ਼ਿੰਦਾਬਾਦ !'''', ਪੁਲਸ ਨੇ 2 ਮੁਲਜ਼ਮ ਕੀਤੇ ਕਾਬੂ

Thursday, Feb 05, 2026 - 10:35 AM (IST)

2 ਲੱਖ ਲਈ ਲਿਖ''ਤਾ ''ਖਾਲਿਸਤਾਨ ਜ਼ਿੰਦਾਬਾਦ !'''', ਪੁਲਸ ਨੇ 2 ਮੁਲਜ਼ਮ ਕੀਤੇ ਕਾਬੂ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ 'ਚ 2 ਥਾਵਾਂ 'ਤੇ ਖਾਲਿਸਤਾਨ ਸਮਰਥਿਤ ਨਾਅਰੇ ਲਿਖਣ ਦੇ ਦੋਸ਼ 'ਚ ਸਿੱਖ ਫਾਰ ਜਸਟਿਸ (ਐੱਸਐੱਫਜੇ) ਨਾਲ ਜੁੜੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਦਿੱਲੀ ਦੇ ਐਂਬੂਲੈਂਸ ਚਾਲਕ ਬਲਜਿੰਦਰ ਅਤੇ ਉਸ ਦੇ ਸਾਥੀ ਰੋਹਿਤ ਉਰਫ਼ ਕੀਰਥ ਵਜੋਂ ਹੋਈ ਹੈ। ਪੁਲਸ ਅਨੁਸਾਰ, ਦੋਵਾਂ ਨੇ ਕੈਨੇਡਾ ਸਥਿਤ ਐੱਸਐੱਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ 'ਤੇ ਕੰਮ ਕੀਤਾ। 

ਉਨ੍ਹਾਂ ਦੱਸਿਆ ਕਿ ਪੰਨੂ ਨੇ ਇਨ੍ਹਾਂ ਦੋਹਾਂ ਨੂੰ 26 ਜਨਵਰੀ ਤੋਂ ਕੁਝ ਦਿਨ ਪਹਿਲਾਂ ਫਿਰਕੂ ਸਦਭਾਵਨਾ ਨੂੰ ਵਿਗਾੜਨ ਅਤੇ ਸ਼ਹਿਰ 'ਚ ਅਸ਼ਾਂਤੀ ਫੈਲਾਉਣ ਦੇ ਮਕਸਦ ਨਾਲ ਜਨਤਕ ਥਾਵਾਂ 'ਤੇ ਨਾਅਰੇ ਲਿਖਣ ਲਈ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਦੋਸ਼ੀਆਂ ਨੇ ਗਣਤੰਤਰ ਦਿਵਸ ਤੋਂ ਠੀਕ ਪਹਿਲਾਂ ਦਿੱਲੀ 'ਚ 2 ਵੱਖ-ਵੱਖ ਥਾਵਾਂ 'ਤੇ ਖਾਲਿਸਤਾਨ ਸਮਰਥਿਤ ਨਾਅਰੇ ਲਿਖੇ।'' ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਸਾਜ਼ਿਸ਼ ਕੈਨੇਡਾ 'ਚ ਰਚੀ ਗਈ ਸੀ, ਜਿੱਥੇ ਪੰਨੂ ਦੇ ਕਰੀਬੀ ਸਹਿਯੋਗੀ ਨੇ ਦੋਸ਼ਈਆਂ ਨਾਲ ਤਾਲਮੇਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੰਨੂ ਦੇ ਸਹਿਯੋਗੀ ਨੇ ਬਲਜਿੰਦਰ ਅਤੇ ਰੋਹਿਤ ਨੂੰ ਇਹ ਕੰਮ ਸੌਂਪਿਆ ਸੀ। ਪੁਲਸ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਬਲਜਿੰਦਰ ਨੇ ਖੁਲਾਸਾ ਕੀਤਾ ਕਿ ਉਸ ਨੂੰ ਰੁਪਿਆਂ ਨਾਲ ਸਰੋਤ ਮਦਦ ਦਾ ਵੀ ਲਾਲਚ ਦਿੱਤਾ ਗਿਆ ਸੀ, ਜਦੋਂ ਕਿ ਰੋਹਿਤ ਨੇ ਉਸ ਨੂੰ ਥਾਵਾਂ ਦੀ ਪਛਾਣ ਕਰਨ ਅਤੇ ਇਸ ਕੰਮ ਨੂੰ ਅੰਜਾਮ ਦੇਣ 'ਚ ਮਦਦ ਕੀਤੀ। ਅਧਿਕਾਰੀ ਨੇ ਕਿਹਾ,''ਪੁਲਸ ਪੰਨੂ ਅਤੇ ਉਸ ਦੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਜਾਰੀ ਰੱਖੇ ਹੋਏ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News