ਹਾਏ ਓ ਰੱਬਾਂ! ਸ਼ਰਾਬ ਭੁੱਲੇਖੇ ਭਾਂਡੇ ਧੋਣ ਵਾਲਾ ਕੈਮੀਕਲ ਪੀ ਗਈਆਂ ਔਰਤਾਂ, 4 ਮੌਤਾਂ
Friday, Feb 13, 2026 - 02:19 PM (IST)
ਭੀਲਵਾੜਾ (ਰਾਜਸਥਾਨ): ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਤੋਂ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਵਿਆਹ ਸਮਾਗਮ ਦੌਰਾਨ ਵੱਡੀ ਲਾਪਰਵਾਹੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ, ਇਹ ਹਾਦਸਾ ਅਲੋਲੀ ਪਿੰਡ ਵਿੱਚ ਵਾਪਰਿਆ, ਜਿੱਥੇ ਕੁਝ ਲੋਕਾਂ ਨੇ ਇਕ ਸ਼ੱਕੀ ਰਸਾਇਣ ਨੂੰ ਸ਼ਰਾਬ ਸਮਝ ਕੇ ਪੀ ਲਿਆ, ਜਿਸ ਕਾਰਨ ਤਿੰਨ ਔਰਤਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ, ਉੱਡਣਗੇ ਹੋਸ਼
ਵਿਆਹ ਦੇ ਟੈਂਟ 'ਚੋਂ ਚੋਰੀ ਛੁਪੇ ਲਿਆਂਦੀਆਂ ਸਨ ਬੋਤਲਾਂ
ਮਿਲੀ ਜਾਣਕਾਰੀ ਅਨੁਸਾਰ, ਪਿੰਡ ਦੀਆਂ ਕੁਝ ਔਰਤਾਂ ਇਕ ਵਿਆਹ ਸਮਾਗਮ ਵਿੱਚ ਬਰਤਨ ਮਾਂਜਣ ਦਾ ਕੰਮ ਕਰਨ ਗਈਆਂ ਸਨ। ਉੱਥੋਂ ਉਹ ਟੈਂਟ ਵਿੱਚ ਰੱਖੀਆਂ ਪਲਾਸਟਿਕ ਦੀਆਂ ਚਾਰ ਬੋਤਲਾਂ ਚੋਰੀ ਛੁਪੇ ਆਪਣੇ ਨਾਲ ਘਰ ਲੈ ਆਈਆਂ। ਇਨ੍ਹਾਂ ਬੋਤਲਾਂ ਵਿੱਚ ਪਾਣੀ ਵਰਗਾ ਪਾਰਦਰਸ਼ੀ ਪਦਾਰਥ ਭਰਿਆ ਹੋਇਆ ਸੀ, ਜਿਸ ਨੂੰ ਉਨ੍ਹਾਂ ਨੇ ਸ਼ਰਾਬ ਸਮਝ ਲਿਆ। ਜ਼ਿਲ੍ਹਾ ਪੁਲਸ ਸੁਪਰਡੈਂਟ ਧਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੋਤਲਾਂ ਵਿੱਚ 'ਮੈਥੇਨੌਲ ਕਾਰਬਨਿਕ ਸਾਲਟ' (Methanol Organic Salt) ਸੀ, ਜਿਸ ਦੀ ਵਰਤੋਂ ਵਿਆਹਾਂ ਵਿੱਚ ਖਾਣਾ ਗਰਮ ਰੱਖਣ ਲਈ ਬਾਲਣ (Fuel) ਵਜੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ
ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਵੀਰਵਾਰ ਰਾਤ ਨੂੰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੇ ਸ਼ਰਾਬ ਵਾਲੇ ਕੈਮੀਕਲ ਦਾ ਸੇਵਨ ਕੀਤਾ, ਉਨ੍ਹਾਂ ਦੀ ਹਾਲਤ ਵਿਗੜ ਗਈ। ਰਾਤ ਦੇ ਸਮੇਂ ਉਨ੍ਹਾਂ ਨੂੰ ਉਲਟੀਆਂ ਹੋਣ ਲੱਗੀਆਂ। ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਪੀੜਤਾਂ ਨੂੰ ਤੁਰੰਤ ਗੰਗਾਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ ਪਰ ਇਲਾਜ ਦੌਰਾਨ ਚਾਰਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਜਮਨੀ ਬਾਈ (62 ਸਾਲ), ਸੁਸ਼ੀਲਾ ਦੇਵੀ (48 ਸਾਲ), ਰਤਨ (49 ਸਾਲ), ਬਦਾਮੀ ਦੇਵੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : Gold-Silver Price: ਬਜਟ ਤੋਂ ਪਹਿਲਾਂ ਚਾਂਦੀ 1 ਲੱਖ ਤੇ ਸੋਨਾ 42 ਹਜ਼ਾਰ ਰੁਪਏ ਸਸਤਾ
ਪੁਲਸ ਅਤੇ FSL ਟੀਮ ਵੱਲੋਂ ਕੀਤੀ ਜਾ ਰਹੀ ਜਾਂਚ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ, ਜਿਸ ਵਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਐਫ.ਐਸ.ਐਲ. (FSL) ਦੀ ਟੀਮ ਨੇ ਘਟਨਾ ਸਥਾਨ ਤੋਂ ਨਮੂਨੇ ਇਕੱਠੇ ਕੀਤੇ ਹਨ ਤਾਂ ਜੋ ਕੈਮੀਕਲ ਦੀ ਅਸਲ ਪ੍ਰਕਿਰਤੀ ਦੀ ਪੁਸ਼ਟੀ ਹੋ ਸਕੇ। ਲਾਸ਼ਾਂ ਦਾ ਪੋਸਟਮਾਰਟਮ ਮੈਡੀਕਲ ਬੋਰਡ ਰਾਹੀਂ ਕਰਵਾਇਆ ਜਾ ਰਿਹਾ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਵੀਰਵਾਰ ਨੂੰ 'ਭਾਰਤ ਬੰਦ', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
