ਮਨਾਲੀ 'ਚ ਕੁਦਰਤ ਦਾ ਕਹਿਰ; ਬੱਦਲ ਫਟਣ ਕਾਰਨ ਮਚੀ ਹਾਹਾਕਾਰ, ਕਈ ਘਰ ਹੋਏ ਤਬਾਹ (ਵੀਡੀਓ)

Thursday, Jul 25, 2024 - 11:39 AM (IST)

ਮਨਾਲੀ- ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚ ਕੁਦਰਤ ਦੇ ਕਹਿਰ ਕਾਰਨ ਹਾਹਾਕਾਰ ਮਚ ਗਈ। ਦਰਅਸਲ ਬੱਦਲ ਫਟਣ ਕਾਰਨ ਮਨਾਲੀ ਵਿਚ ਹੜ੍ਹ ਆ ਗਿਆ ਹੈ, ਜਿਸ ਕਾਰਨ ਕਈ ਘਰ ਤਬਾਹ ਹੋ ਗਏ ਹਨ। ਹੜ੍ਹ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਜਨੀ ਮਹਾਦੇਵ ਨਦੀ ਅਤੇ ਆਖਰੀ ਨਾਲੇ ਵਿਚ ਹੜ੍ਹ ਆ ਗਿਆ। ਸਭ ਤੋਂ ਪਹਿਲਾਂ ਤੇਜ਼ ਮੀਂਹ ਪਿਆ, ਜਿਸ ਕਾਰਨ ਹੜ੍ਹ ਵਾਲੀ ਸਥਿਤੀ ਬਣ ਗਈ। ਹੜ੍ਹ ਕਾਰਨ ਪਲਚਾਨ ਵਿਚ ਕਈ ਘਰ ਵਹਿ ਗਏ। ਬੱਦਲ ਫਟਣ ਕਾਰਨ ਪੁਲ ਅਤੇ ਪਾਵਰ ਪ੍ਰਾਜੈਕਟ ਨੂੰ ਵੀ ਨੁਕਸਾਨ ਪੁੱਜਾ ਹੈ। ਪਲਚਾਨ ਅਤੇ ਸੋਲਨ ਨੇੜੇ ਤਬਾਹੀ ਮਚੀ ਹੈ। ਹੜ੍ਹ ਆਉਣ ਕਾਰਨ ਮਨਾਲੀ-ਲੇਹ ਮਾਰਗ ਬੰਦ ਹੋ ਗਿਆ ਹੈ। ਫ਼ਿਲਹਾਲ ਮਨਾਲੀ ਪ੍ਰਸ਼ਾਸਨ ਵਲੋਂ ਰਾਹਤ ਕੰਮ ਜਾਰੀ ਹਨ।

ਇਹ ਵੀ ਪੜ੍ਹੋ- ਸੁਰੱਖਿਅਤ ਘਰ ਪਰਤੇ ਅਫ਼ਰੀਕੀ ਦੇਸ਼ ਕੈਮਰੂਨ 'ਚ ਫਸੇ 27 ਪ੍ਰਵਾਸੀ ਮਜ਼ਦੂਰ, CM ਦੀਆਂ ਕੋਸ਼ਿਸ਼ਾਂ ਦਾ ਕੀਤਾ ਧੰਨਵਾਦ

ਇਹ ਵੀ ਪੜ੍ਹੋ- ਟੁੱਟ ਗਿਆ ਡੈਮ; ਸ਼ਹਿਰ 'ਚ ਵੜਿਆ ਪਾਣੀ, ਰੁੜ੍ਹ ਗਈਆਂ ਗੱਡੀਆਂ, ਹਾਲਾਤ ਹੋਏ ਬੱਦਤਰ

 ਮਨਾਲੀ ਤੋਂ ਲੇਹ-ਲੱਦਾਖ ਜਾਣ ਵਾਲਾ ਰੋਡ ਬੰਦ ਹੋ ਗਿਆ ਹੈ। ਹਰ ਪਾਸੇ ਮਲਬਾ ਹੀ ਮਲਬਾ ਇਕੱਠਾ ਹੋ ਗਿਆ। ਵੱਡੀ ਗਿਣਤੀ ਵਿਚ ਸੈਲਾਨੀਆਂ ਦਾ ਜਾਮ ਇੱਥੇ ਲੱਗਾ ਹੋਇਆ ਹੈ। ਜਿਨ੍ਹਾਂ ਸੈਲਾਨੀਆਂ ਨੇ ਲੇਹ-ਲੱਦਾਖ ਵੱਲ ਨੂੰ ਜਾਣਾ ਸੀ, ਉਹ ਹੁਣ ਮਨਾਲੀ ਵਿਚ ਹੀ ਰੁੱਕੇ ਹੋਏ ਹਨ। ਓਧਰ ਪਲਚਾਨ ਪੰਚਾਇਤ ਦੀ ਬੀ. ਡੀ. ਸੀ. ਮੈਂਬਰ ਰੇਸ਼ਮਾ ਦੇਵੀ, ਪ੍ਰਧਾਨ ਕੌਸ਼ਲਿਆ ਅਤੇ ਸਾਬਕਾ ਪ੍ਰਧਾਨ ਸੁੰਦਰ ਠਾਕੁਰ ਨੇ ਦੱਸਿਆ ਕਿ ਰਾਤ ਲੱਗਭਗ 1 ਵਜੇ ਅੰਜਨੀ ਮਹਾਦੇਵ ਨਦੀ ਵਿਚ ਹੜ੍ਹ ਗਿਆ ਅਤੇ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੇ ਘਰਾਂ ਵਿਚੋਂ ਦੌੜ ਕੇ ਜਾਨ ਬਚਾਈ।

ਇਹ ਵੀ ਪੜ੍ਹੋ- ਕਿਸਾਨ ਨੇਤਾਵਾਂ ਦੇ 12 ਮੈਂਬਰੀ ਵਫ਼ਦ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਆਖੀ ਇਹ ਗੱਲ

ਸੂਚਨਾ ਮਿਲਣ 'ਤੇ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚਿਆ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਮੀਂਹ ਨੇ ਇੰਨੀ ਤਬਾਹੀ ਮਚਾ ਦਿੱਤੀ ਹੈ ਕਿ ਬੱਦਲ ਫਟਣ ਕਾਰਨ ਹੜ੍ਹ ਵਰਗੀ ਗੰਭੀਰ ਸਥਿਤੀ ਬਣ ਗਈ ਹੈ। ਹੜ੍ਹ ਆਉਣ ਕਾਰਨ ਬਿਆਸ ਨਦੀ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਲੋਕਾਂ ਨੂੰ ਅਲਰਟ ਕੀਤਾ ਗਿਆ ਹੈ ਕਿ ਉਹ ਨਦੀ ਦੇ ਕਿਨਾਰੇ ਤੋਂ ਦੂਰ ਚੱਲੇ ਜਾਣ।


Tanu

Content Editor

Related News