ਭੈਣ-ਭਰਾ ਨੇ ਬੰਦ ਪਏ ਘਰ ''ਚ ਵੜ ਕੇ ਕਰ ''ਤਾ ਕਾਰਾ! CCTV ਤੋਂ ਹੋਇਆ ਖ਼ੁਲਾਸਾ (ਵੀਡੀਓ)

Monday, Sep 02, 2024 - 11:13 AM (IST)

ਭੈਣ-ਭਰਾ ਨੇ ਬੰਦ ਪਏ ਘਰ ''ਚ ਵੜ ਕੇ ਕਰ ''ਤਾ ਕਾਰਾ! CCTV ਤੋਂ ਹੋਇਆ ਖ਼ੁਲਾਸਾ (ਵੀਡੀਓ)

ਮਾਛੀਵਾੜਾ ਸਾਹਿਬ (ਗੁਰਦੀਪ ਟੱਕਰ): ਨੇੜਲੇ ਪਿੰਡ ਬੈਰਸਾਲ ਕਲਾਂ ਦੇ ਵਾਸੀ ਸੇਵਾਮੁਕਤ ਅਧਿਆਪਕ ਮਾਸਟਰ ਬਖ਼ਸੀ ਰਾਮ ਦੇ ਘਰੋਂ 2.35 ਲੱਖ ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਇਸੇ ਪਿੰਡ ਦੇ ਰਹਿਣ ਵਾਲੇ ਅਕਾਸ਼ਦੀਪ ਸਿੰਘ ਅਤੇ ਉਸ ਦੀ ਭੈਣ ਜਸ਼ਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਗੋਆ 'ਚ ਮਜ਼ੇ ਲੈਣ ਗਏ ਸੀ ਪੰਜਾਬੀ ਮੁੰਡੇ! ਦੇਹ ਵਪਾਰ ਵਾਲੀਆਂ ਕੁੜੀਆਂ ਨੇ ਕਰ 'ਤਾ ਕਾਂਡ

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਬਖ਼ਸੀ ਰਾਮ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਵਿਚ ਆਪਣੇ ਘਰ ਇਕੱਲਾ ਹੀ ਰਹਿੰਦਾ ਹੈ ਅਤੇ ਲੰਘੀ 30 ਅਗਸਤ ਨੂੰ ਨਿੱਜੀ ਕੰਮਕਾਰ ਸਬੰਧੀ ਘਰ ਨੂੰ ਤਾਲਾ ਲਗਾ ਮਾਛੀਵਾੜਾ ਸਾਹਿਬ ਆ ਗਿਆ। ਜਦੋਂ ਸ਼ਾਮ ਨੂੰ ਘਰ ਵਾਪਸ ਗਿਆ ਤਾਂ ਉਸ ਨੇ ਦੇਖਿਆ ਕਿ ਕਮਰੇ ਦੀ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਉਸ ਦੇ ਲਾਕਰ ਵਿਚ ਰੱਖੇ ਪੈਸੇ ਵੀ ਗਾਇਬ ਸਨ। ਮਾਸਟਰ ਬਖ਼ਸੀ ਰਾਮ ਅਨੁਸਾਰ ਉਸ ਨੇ ਇਕ ਪਲਾਟ ਵੇਚਿਆ ਸੀ, ਜਿਸ ਦੇ 2.35 ਲੱਖ ਰੁਪਏ ਉਸ ਨੇ ਅਲਮਾਰੀ ਵਿਚ ਰੱਖੇ ਸਨ। ਪੁਲਸ ਵੱਲੋਂ ਇਸ ਮਾਮਲੇ ’ਚ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਘਰ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿਚ ਪਿੰਡ ਦੀ ਵਾਸੀ ਜਸ਼ਨਦੀਪ ਕੌਰ ਤੇ ਉਸ ਦਾ ਭਰਾ ਅਕਾਸ਼ਦੀਪ, ਸੇਵਾਮੁਕਤ ਅਧਿਆਪਕ ਦੇ ਘਰ ਜਾਂਦੇ ਦਿਖਾਈ ਦਿੱਤੇ ਸਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ

ਪੁਲਸ ਨੇ ਇਨ੍ਹਾਂ ਦੋਹਾਂ ਨੂੰ ਮਾਛੀਵਾੜਾ-ਨੂਰਪੁਰ ਰੋਡ ’ਤੇ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਸੇਵਾਮੁਕਤ ਅਧਿਆਪਕ ਦੇ ਘਰੋਂ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਰਾਸ਼ੀ ਆਪਣੇ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਦਿੱਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ ਅਤੇ ਫਿਰ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News