ਘਰ ’ਚ ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ

Monday, Aug 26, 2024 - 05:10 PM (IST)

ਘਰ ’ਚ ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ

ਸੰਗਰੂਰ (ਬੇਦੀ) : ਸਥਾਨਕ ਨੇੜਲੇ ਪਿੰਡ ਘਾਬਦਾਂ ਵਿਖੇ ਘਰ ’ਚ ਅਚਾਨਕ ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਮਕਾਨ ਮਾਲਕ ਹਰਪਾਲ ਸਿੰਘ ਘਾਬਦਾਂ ਨੇ ਦੱਸਿਆ ਕਿ ਸਵੇਰੇ ਜਦੋਂ ਮੈਂ ਆਪਣੇ ਕੰਮ ’ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਸ ਸਮੇਂ ਘਰ ’ਚ ਬਿਜਲੀ ਨਹੀਂ ਸੀ ਜਿਸ ਕਰਕੇ ਮੈਂ ਇਹ ਧਿਆਨ ਨਹੀਂ ਦਿੱਤਾ ਕਿ ਘਰ ਦੇ ਕੁਝ ਬਿਜਲੀ ਉਪਕਰਣ ਚਾਲੂ ਸਨ ਅਤੇ ਉਨ੍ਹਾਂ ਨੂੰ ਬਿਨਾਂ ਬੰਦ ਕੀਤੇ ਮੈਂ ਅਤੇ ਮੇਰਾ ਬੇਟਾ ਘਰ ਨੂੰ ਤਾਲਾ ਲਾ ਕੇ ਅਸੀਂ ਚਲੇ ਗਏ ਪਰ ਦੁਪਹਿਰ ਬਾਅਦ ਮੈਨੂੰ ਪਿੰਡ ਵਾਸੀਆਂ ਵੱਲੋਂ ਫੋਨ ਆਇਆ ਕਿ ਮੇਰੇ ਘਰ ’ਚ ਅੱਗ ਲੱਗ ਗਈ ਜਦੋਂ ਮੈਂ ਜਾ ਕੇ ਮੇਰੇ ਗੁਆਂਢੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਤਾਂ ਬਾਅਦ ’ਚ ਪਤਾ ਲੱਗਾ ਕਿ ਕਮਰੇ ਵਿਚਲਾ ਫਰਨੀਚਰ ਅਤੇ ਨਵੇਂ ਪੁਰਾਣੇ ਕੱਪੜੇ ਸੜ ਕੇ ਸੁਆਹ ਹੋ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਉਪਕਰਣ ਚਾਲੂ ਰਹਿ ਗਿਆ ਸੀ ਜਿਸ ਕਰਕੇ ਅੱਗ ਪਹਿਲਾਂ ਕੱਪੜਿਆਂ ਨੂੰ ਲੱਗੀ ਫੇਰ ਸਾਰੇ ਕਮਰੇ ’ਚ ਫੈਲ ਗਈ। ਉਨ੍ਹਾਂ ਕਿਹਾ ਕਿ ਨੁਕਸਾਨ ਕਾਫੀ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਅੱਗ ਲੱਗਣ ਸਮੇਂ ਘਰ ’ਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ।


author

Gurminder Singh

Content Editor

Related News