ਜੰਮੂ ''ਚ ਸ਼ਹੀਦ ਹੋਏ ਫ਼ੌਜੀ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

Wednesday, Sep 04, 2024 - 07:11 PM (IST)

ਜੰਮੂ ''ਚ ਸ਼ਹੀਦ ਹੋਏ ਫ਼ੌਜੀ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

ਝਬਾਲ (ਨਰਿੰਦਰ)-ਪਿੰਡ ਬੁਰਜ ਦੇ ਫ਼ੌਜੀ ਜਵਾਨ ਕੁਲਦੀਪ ਸਿੰਘ ਦਾ ਫੋਰ ਸਿੱਖ ਸਿਖਲਾਈ ਜੰਮੂ ਵਿਖੇ ਡਿਊਟੀ ਦੌਰਾਨ ਗੋਲ਼ੀ ਲੱਗਣ ਨਾਲ ਦਿਹਾਂਤ ਹੋ ਗਿਆ ਸੀ। ਉਸ ਦੀ ਲਾਸ਼ ਅੱਜ ਫ਼ੌਜ ਦੇ ਅਧਿਕਾਰੀ, ਜਿਨ੍ਹਾਂ ਵਿੱਚ ਕਮਾਂਡਰ ਆਸ਼ੂਤੋਸ਼, ਕਰਨਬੀਰ ਸਿੰਘ ਸੂਬੇਦਾਰ ਦੀ ਅਗਵਾਈ ਵਿੱਚ ਪਿੰਡ ਬੁਰਜ ਲੈ ਕੇ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਜੱਦੀ ਪਿੰਡ ਪਹੁੰਚਣ ਮਗਰੋਂ ਫ਼ੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- ਨਾਜਾਇਜ਼ ਸੰਬੰਧਾਂ 'ਚ ਪਤੀ ਬਣ ਰਿਹਾ ਸੀ ਅੜਿੱਕਾ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਦਿੱਤੀ ਰੂਹ ਕੰਬਾਊ ਮੌਤ

PunjabKesari
ਇਸ ਸਮੇਂ ਫ਼ੌਜੀ ਦੀ ਮ੍ਰਿਤਕ ਦੇਹ 'ਤੇ ਫੁੱਲ ਮਾਲਾ ਡੀ. ਸੀ. ਸੰਦੀਪ ਕੁਮਾਰ ਐੱਸ. ਡੀ. ਐੱਮ. ਸਿਮਰਨਜੀਤ ਸਿੰਘ, ਨਾਇਬ ਤਹਿਸੀਲਦਾਰ ਅੰਕੁਸ਼ ਕਾਲੜਾ ਅਤੇ ਫ਼ੌਜੀ ਅਧਿਕਾਰੀਆਂ ਨੇ ਭੇਟ ਕੀਤੀ ਜਦਕਿ ਫ਼ੌਜੀ ਜਵਾਨਾਂ ਦੀ ਟੁਕੜੀ ਨੇ ਸਲਾਮੀ ਦਿੱਤੀ। ਇਸ ਸਮੇਂ ਫ਼ੌਜੀ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਅਗਨੀ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਨੇ ਦਿੱਤੀ। ਇਸ ਸਮੇਂ ਫ਼ੌਜੀ ਨਾਲ ਡਿਊਟੀ ਸਮੇਂ ਵਾਪਰੀ ਇਸ ਮੰਦਭਾਗੀ ਘਟਨਾ ਬਾਰੇ ਸਾਰੇ ਫ਼ੌ ਦੇ ਅਧਿਕਾਰੀ ਜੋ ਨਾਲ ਆਏ ਸਨ, ਜਾਣਕਾਰੀ ਦੇਣ ਤੋਂ ਕੰਨੀ ਕਤਰਾਉਂਦੇ ਦਿਸੇ। 

PunjabKesari
ਜਦੋਂ ਇਸ ਬਾਰੇ ਜ਼ਿਲ੍ਹੇ ਦੇ ਡੀ. ਸੀ. ਸੰਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੌਜੀ ਅਧਿਕਾਰੀਆਂ ਦਾ ਜੋ ਫ਼ੈਸਲਾ ਆਵੇਗਾ, ਉਸ ਦੇ ਤਹਿਤ ਹੀ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇਗੀ। ਬਾਕੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਪੂਰੀ ਤਰ੍ਹਾਂ ਖੜ੍ਹੇ ਹਨ। ਇਸ ਸਮੇਂ ਸਰਪੰਚ ਅਮਨ, ਸਾਬਕਾ ਸਰਪੰਚ ਹੈਰੀ ਬੁਰਜ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਫ਼ੌਜੀ ਕੁਲਦੀਪ ਦੀ ਪਤਨੀ ਹਰਪ੍ਰੀਤ ਕੌਰ ਅਤੇ ਪਿਤਾ ਦਰਸ਼ਨ ਸਿੰਘ ਭਰੇ ਮਨ ਨਾਲ ਕਿਹਾ ਕਿ ਕੁਲਦੀਪ ਸਿੰਘ ਨੂੰ ਸ਼ਹੀਦ ਐਲਾਨ ਕੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।

ਇਹ ਵੀ ਪੜ੍ਹੋ- ਜਸਦੀਪ ਸਿੰਘ ਗਿੱਲ ਤੋਂ ਪਹਿਲਾਂ ਕੌਣ-ਕੌਣ ਰਹੇ ਨੇ ਡੇਰਾ ਬਿਆਸ ਦੇ ਮੁਖੀ, ਜਾਣੋ ਪੂਰੀ ਡਿਟੇਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News