ਨਸ਼ੇ ਦੀ ਹਾਲਤ ''ਚ ਨੌਜਵਾਨ ਨੇ ਕੀਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ''ਤੇ ਅੱਗ ਵਾਂਗ ਫੈਲ ਗਈ ਵੀਡੀਓ

Thursday, Aug 29, 2024 - 03:55 PM (IST)

ਨਸ਼ੇ ਦੀ ਹਾਲਤ ''ਚ ਨੌਜਵਾਨ ਨੇ ਕੀਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ''ਤੇ ਅੱਗ ਵਾਂਗ ਫੈਲ ਗਈ ਵੀਡੀਓ

ਖੰਨਾ/ਦੋਰਾਹਾ (ਬਿਪਨ/ਵਿਨਾਇਕ): ਪੁਲਸ ਜ਼ਿਲ੍ਹਾ ਖੰਨਾ 'ਚ ਦੋਰਾਹਾ 'ਚ ਇਕ ਸਿਰਫਿਰਾ ਨੌਜਵਾਨ ਰੇਲਵੇ ਲਾਈਨ ਨਹਿਰ ਦੇ ਪੁਲ 'ਤੇ ਜਾ ਚੜ੍ਹਿਆ। ਇਹ ਪਹਿਲਾਂ ਪੁਲ 'ਤੇ ਟਹਿਲਿਆ ਅਤੇ ਫਿਰ ਨਹਿਰ 'ਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਰੇਲਵੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਇਹ ਨੌਜਵਾਨ ਨਸ਼ੇ ਦਾ ਆਦੀ ਜਾਪਦਾ ਹੈ, ਜਿਸ ਨੇ ਕੋਈ ਨਸ਼ਾ ਕਰਕੇ ਇਹ ਕਦਮ ਚੁੱਕਿਆ। ਪੁਲਸ ਵੱਲੋਂ ਵਾਰ-ਵਾਰ ਪੁੱਛ-ਪੜਤਾਲ ਕਰਨ ਦੇ ਬਾਵਜੂਦ ਉਸ ਨੇ ਆਪਣਾ ਠਿਕਾਣਾ ਨਹੀਂ ਦੱਸਿਆ।

ਇਹ ਖ਼ਬਰ ਵੀ ਪੜ੍ਹੋ - ਕਲਮਛੋੜ ਹੜਤਾਲ 'ਤੇ ਗਏ ਪਟਵਾਰੀ, ਨਹੀਂ ਹੋਣਗੇ ਲੋਕਾਂ ਦੇ ਕੰਮ

2 ਮਿੰਟ ਦੀ ਵੀਡੀਓ ਆਈ ਸਾਹਮਣੇ

ਇਸ ਸਿਰਫਿਰੇ ਨੌਜਵਾਨ ਦੀਆਂ ਹਰਕਤਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਇਹ ਨੌਜਵਾਨ ਪੁਲ 'ਤੇ ਸੈਰ ਕਰਦਾ ਨਜ਼ਰ ਆ ਰਿਹਾ ਹੈ। ਥੱਲਿਓਂ ਕੁਝ ਲੋਕ ਉਸ ਨੂੰ ਹੇਠਾਂ ਆਉਣ ਲਈ ਬੁਲਾਉਂਦੇ ਹਨ। ਪਰ ਉਹ ਕਿਸੇ ਦੀ ਨਹੀਂ ਸੁਣਦਾ। ਇਸ ਦੌਰਾਨ ਗੋਤਾਖੋਰ ਵੀ ਉੱਥੇ ਪਹੁੰਚ ਗਏ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਇਸ ਸਿਰਫ਼ਿਰੇ ਨੇ ਪੁਲ਼ ਤੋਂ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਨਹਿਰ ਵਿਚ ਛਾਲ ਮਾਰਨ ਵਾਲੇ ਇਸ ਵਿਅਕਤੀ ਨੂੰ ਤੁਰੰਤ ਬਾਹਰ ਕੱਢ ਲਿਆ। ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਸ ਤੋਂ ਬਾਅਦ ਜੀ.ਆਰ.ਪੀ. ਇਸ ਵਿਅਕਤੀ ਨੂੰ ਆਪਣੇ ਨਾਲ ਦੋਰਾਹਾ ਚੌਕੀ ਲੈ ਗਈ। ਉੱਥੇ ਉਸ ਨੇ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਿਖੇ ਗਏ ਖ਼ਾਲਿਸਤਾਨੀ ਨਾਅਰੇ, ਪੰਨੂ ਨੇ CM ਮਾਨ ਤੇ ਰਵਨੀਤ ਬਿੱਟੂ ਨੂੰ ਦਿੱਤੀ ਧਮਕੀ

ਨਸ਼ੇ ਦਾ ਆਦੀ ਜਾਪਦਾ ਹੈ ਨੌਜਵਾਨ - ਏ. ਐੱਸ. ਆਈ.

ਏ. ਐੱਸ. ਆਈ. ਹਿੰਮਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਮਾਨਸਿਕ ਤੌਰ ’ਤੇ ਬਿਮਾਰ ਲੱਗਦਾ ਹੈ। ਇਹ ਵੀ ਜਾਪਦਾ ਹੈ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਵੇਗਾ। ਨਸ਼ੇ ਦੀ ਹਾਲਤ ਵਿਚ ਉਹ ਪੁਲ਼ 'ਤੇ ਚੜ੍ਹ ਗਿਆ। ਇਹ ਜਾਣਕਾਰੀ ਦੋਰਾਹਾ ਦੇ ਸਟੇਸ਼ਨ ਮਾਸਟਰ ਨੇ ਦਿੱਤੀ ਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ। ਉਦੋਂ ਤਕ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਗੋਤਾਖੋਰਾਂ ਨੇ ਉਸ ਨੂੰ ਬਾਹਰ ਕੱਢਿਆ। ਪੁਲਸ ਨੇ ਕੋਸ਼ਿਸ਼ ਕਰ ਕੇ ਉਸ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਨਾ ਦਿੱਤੀ, ਜਿਸ ਮਗਰੋਂ ਉਸ ਨੂੰ ਪਤਨੀ, ਸਾਲੀ ਅਤੇ ਸਾਂਢੂ ਦੇ ਹਵਾਲੇ ਕਰ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News