ਜਲੰਧਰ ''ਚ 176 ਸਾਲ ਪੁਰਾਣੇ ਘਰ ''ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ

Monday, Aug 26, 2024 - 09:03 PM (IST)

ਜਲੰਧਰ ''ਚ 176 ਸਾਲ ਪੁਰਾਣੇ ਘਰ ''ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ

ਜਲੰਧਰ- ਜਲੰਧਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਘਰ ਬਦਲਣ ਵਾਲੇ ਹਨ। ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਸ਼ਹਿਰ ਵਿਚ 11 ਏਕੜ ਦੀ ਇਕ ਪ੍ਰਾਪਰਟੀ ਤਿਆਰ ਕੀਤੀ ਜਾ ਰਹੀ ਹੈ ਤਾਂਕਿ ਉਹ ਇਸ ਪੁਰਾਤਨ ਸ਼ਹਿਰ ਨੂੰ ਆਪਣਾ ਦੂਜਾ ਘਰ ਬਣਾਉਣ ਦੇ ਆਪਣੇ ਹਾਲ ਹੀ ਵਿਚ ਕੀਤੇ ਗਏ ਵਾਅਦੇ ਪੂਰਾ ਕਰ ਸਕਣ। ਸ਼ਹਿਰ ਦੇ ਪੁਰਾਣੇ ਬਾਰਾਦਰੀ ਇਲਾਕੇ ਵਿੱਚ ਸਥਿਤ ਮਕਾਨ ਨੰਬਰ-1,1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ। ਅਸਲ ਵਿਚ ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜਾਨ ਲਾਰੈਂਸ 1848 ਵਿਚ ਇਸ ਘਰ ਵਿਚ ਰਹਿਣ ਲਈ ਆਏ ਸਨ। ਉਦੋਂ ਤੱਕ ਇਹ ਜਲੰਧਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ। ਇਹ ਵਿਲੱਖਣ ਨਾਨਕਸ਼ਾਹੀ ਇੱਟਾਂ ਅਤੇ ਚੂਨੇ ਦੇ ਪੱਥਰ ਨਾਲ ਬਣਾਇਆ ਗਿਆ ਸੀ, ਜੋ ਉਸ ਸਮੇਂ ਦੀ ਪ੍ਰਸਿੱਧ ਇਮਾਰਤ ਸਮੱਗਰੀ ਸੀ।

ਇਹ ਵੀ ਪੜ੍ਹੋ-ਬਿਜਲੀ ਚੋਰੀ ਕਰਨ ਨੂੰ ਲੈ ਕੇ PSPCL ਦੀ ਵੱਡੀ ਕਾਰਵਾਈ

ਮੁੱਖ ਮੰਤਰੀ ਮਾਨ ਦੇ ਨਵੇਂ ਘਰ ਵਿੱਚ ਹੋਣਗੀਆਂ ਇਹ ਸਹੂਲਤਾਂ
ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸਰਕਾਰੀ ਘਰ ਨੂੰ ਕਈ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਘਰ ਵਿੱਚ ਚਾਰ ਡਰਾਇੰਗ ਰੂਮ, ਚਾਰ ਬੈੱਡਰੂਮ, ਤਿੰਨ ਦਫ਼ਤਰੀ ਕਮਰੇ, ਇਕ ਬਾਹਰੀ ਬੰਦ ਵਰਾਂਡਾ ਅਤੇ ਸਹਾਇਕ ਸਟਾਫ਼ ਲਈ ਦੋ ਕਮਰਿਆਂ ਵਾਲਾ ਪਰਿਵਾਰਕ ਫਲੈਟ ਹੈ। ਇਸ ਵਾਰ ਜਿਸ ਘਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਤਿਆਰ ਕੀਤਾ ਜਾ ਰਿਹਾ ਹੈ, ਉਹ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ। ਘਰ ਦੇ ਅਗਲੇ ਹਿੱਸੇ ਵਿੱਚ ਇਕ ਵੱਡਾ ਬਗੀਚਾ ਹੈ ਅਤੇ ਘਰ ਦਾ ਪਿਛਲਾ ਹਿੱਸਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬ ਜਿਮਖਾਨਾ ਦੇ ਨਾਲ ਲੱਗਦਾ ਹੈ।

PunjabKesari

176 ਸਾਲ ਪੁਰਾਣੇ ਘਰ 'ਚ ਰਹਿ ਚੁੱਕੇ ਨੇ 140 ਕਮਿਸ਼ਨਰ
ਪਿਛਲੇ 176 ਸਾਲਾਂ ਵਿੱਚ ਇਸ ਘਰ ਵਿੱਚ 140 ਕਮਿਸ਼ਨਰ ਰਹਿ ਚੁੱਕੇ ਹਨ। ਪਿਛਲੇ ਡਿਵੀਜ਼ਨਲ ਕਮਿਸ਼ਨਰ, ਆਈ. ਏ. ਐੱਸ.  ਅਧਿਕਾਰੀ ਗੁਰਪ੍ਰੀਤ ਸਪਰਾ ਨੂੰ ਮੁੱਖ ਮੰਤਰੀ ਦਫ਼ਤਰ (ਸੀ. ਐੱਮ. ਓ) ਵੱਲੋਂ ਇਸ ਜਾਇਦਾਦ 'ਤੇ ਧਿਆਨ ਦੇਣ ਲਈ ਕਿਹਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਨਵੇਂ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦਾ ਸ਼ਹਿਰ ਦੇ ਜੇ. ਪੀ. ਨਗਰ ਵਿੱਚ ਆਪਣਾ ਘਰ ਹੈ। ਤੁਹਾਨੂੰ ਦੱਸ ਦੇਈਏ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਪੀ. ਡਬਲਿਊ. ਡੀ. ਲਈ ਇੱਟਾਂ, ਸੀਮਿੰਟ ਅਤੇ ਹੋਰ ਸਮੱਗਰੀ ਭੇਜੀ ਗਈ ਹੈ। ਸੁਰੱਖਿਆ ਲਈ ਦੋ ਗਾਰਡ ਤਾਇਨਾਤ ਕੀਤੇ ਗਏ ਹਨ।

PunjabKesari

ਇਹ ਵੀ ਪੜ੍ਹੋ-ਰਾਤੋ-ਰਾਤ ਕਬਾੜੀਏ ਦੀ ਚਮਕੀ ਕਿਸਮਤ, ਬਣਿਆ ਕਰੋੜਪਤੀ

ਦੱਸ ਦੇਈਏ ਕਿ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲੰਧਰ 'ਚ ਕਿਰਾਏ 'ਤੇ ਘਰ ਲੈ ਕੇ ਰਹਿਣਗੇ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਕੈਂਟ ਇਲਾਕੇ ਵਿੱਚ ਇਕ ਆਲੀਸ਼ਾਨ ਕੋਠੀ ਨੂੰ ਫਾਈਨਲ ਕੀਤਾ ਗਿਆ। ਕੋਠੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਅਤੇ ਬੱਚੀ ਨਾਲ ਗ੍ਰਹਿ ਪ੍ਰਵੇਸ਼ ਕੀਤਾ ਸੀ। ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆ ਕੇ ਰੁਕਦੇ ਸਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ।  ਭਗਵੰਤ ਮਾਨ ਨੇ ਇਹ ਘਰ ਜਲੰਧਰ ਛਾਉਣੀ ਦੇ ਦੀਪ ਨਗਰ ਨੇੜੇ ਲਿਆ ਸੀ ਜੋ ਸ਼ਹਿਰ ਤੋਂ ਬਹੁਤ ਦੂਰ ਸੀ ਪਰ ਇਸ ਵਾਰ ਸੀ. ਐੱਮ. ਮਾਨ ਨੇ ਸ਼ਹਿਰ ਦੇ ਵਿਚਕਾਰ ਸਥਿਤ ਉਕਤ ਘਰ ਨੂੰ ਫਾਈਨਲ ਕੀਤਾ ਹੈ ਕਿਉਂਕਿ ਇਕ ਤਾਂ ਇਹ ਸਰਕਾਰੀ ਮਕਾਨ ਹੈ ਤਾਂ ਕਿਰਾਇਆ ਬਚੇਗਾ ਅਤੇ ਦੂਜਾ ਲੋਕਾਂ ਨੂੰ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, 13 ਸਾਲਾ ਬੱਚੇ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਟਰੱਕ ਦਾ ਟਾਇਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News