ਭਰੇ ਬਾਜ਼ਾਰ ''ਚ ਪੰਜਾਬ ਪੁਲਸ ਦੇ ਮੁਲਾਜ਼ਮ ''ਤੇ ਹਮਲਾ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ

Thursday, Aug 29, 2024 - 12:07 PM (IST)

ਭਰੇ ਬਾਜ਼ਾਰ ''ਚ ਪੰਜਾਬ ਪੁਲਸ ਦੇ ਮੁਲਾਜ਼ਮ ''ਤੇ ਹਮਲਾ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ

ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਥਾਣਾ ਵੈਰੋਵਾਲ ਵਿਖੇ ਤਾਇਨਾਤ ਪੰਜਾਬ ਪੁਲਸ ਦੇ ਮੁਲਾਜ਼ਮ ਸਿਮਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੀਨੇਵਾਲ 'ਤੇ ਇਕ ਵਿਅਕਤੀ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪੁਲਸ ਮੁਲਾਜ਼ਮ ਜਿੱਥੇ ਜ਼ਖਮੀ ਹੋ ਗਿਆ ਉਥੇ ਹੀ ਉਸ ਦੀ ਪੱਗੜੀ ਵੀ ਉੱਤਰ ਗਈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਮੁਲਾਜ਼ਮ ਸਿਮਰਪ੍ਰੀਤ ਸਿੰਘ ਜਦੋਂ ਆਪਣੀ ਕਾਰ ਉੱਪਰ ਸਵਾਰ ਹੋ ਕੇ ਡਿਊਟੀ 'ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਅੱਡਾ ਪਿੰਡ ਢੋਟਾ ਵਿਖੇ ਕੁਝ ਸਮਾਨ ਲੈਣ ਲਈ ਰੁਕ ਗਿਆ। ਜਿੱਥੇ ਪਹਿਲਾਂ ਤੋਂ ਹੀ ਮੌਜੂਦ ਓਮ ਪ੍ਰਕਾਸ਼ ਨਾਮਕ ਵਿਅਕਤੀ ਖੜ੍ਹਾ ਸੀ ਅਤੇ ਉਹ ਪੁਲਸ ਮੁਲਾਜ਼ਮ ਸਿਮਰਪ੍ਰੀਤ ਸਿੰਘ ਨੂੰ ਵਰਦੀ ਵਿਚ ਦੇਖ ਕੇ ਤੈਸ਼ ਵਿਚ ਆ ਗਿਆ ਅਤੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਕਰੀ ਮਾਲਕ ਨੂੰ ਗੋਲ਼ੀ ਮਾਰਨ ਵਾਲਿਆਂ ਦਾ ਐਨਕਾਊਂਟਰ

PunjabKesari

ਦੇਖਦੇ ਹੀ ਦੇਖਦੇ ਓਮ ਪ੍ਰਕਾਸ਼ ਦਾ ਭਰਾ ਧਰਮਿੰਦਰ ਸਿੰਘ ਅਤੇ ਉਸਦੀ ਭੈਣ ਕਿਰਨਦੀਪ ਕੌਰ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀ ਵੀ ਆ ਗਏ ਜਿਨ੍ਹਾਂ ਵੱਲੋਂ ਸਿਮਰਪ੍ਰੀਤ ਸਿੰਘ ਦੀ ਹੱਥ ਮਾਰਦੇ ਹੋਏ ਪੱਗੜੀ ਉਤਾਰ ਦਿੱਤੀ ਅਤੇ ਉਸਦੀ ਵਰਦੀ ਪਾੜ ਦਿੱਤੀ ਅਤੇ ਨੇਮ ਪਲੇਟ ਵੀ ਤੋੜ ਦਿੱਤੀ। ਇਸ ਦੌਰਾਨ ਹਮਲਾਵਰਾਂ ਵੱਲੋਂ ਕਿਸੇ ਤਿੱਖੀ ਚੀਜ਼ ਨਾਲ ਸਿਪਾਹੀ ਸਿਮਰਪ੍ਰੀਤ ਸਿੰਘ ਉੱਪਰ ਵਾਰ ਵੀ ਕੀਤਾ ਗਿਆ ਜਿਸ ਨਾਲ ਉਹ ਮਾਮੂਲੀ ਜ਼ਖਮੀ ਹੋ ਗਿਆ। ਇਸ ਵਿਗੜਦੇ ਮਾਹੌਲ ਨੂੰ ਵੇਖ ਕੇ ਲੋਕਾਂ ਵੱਲੋਂ ਇਕੱਠੇ ਹੋਣ ਦੌਰਾਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਪੰਜਾਬ 'ਚ ਬਣਨਗੇ ਰਾਸ਼ਨ ਕਾਰਡ

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਵੈਰੋਵਾਲ ਵਿਖੇ ਸਿਪਾਹੀ ਸਿਮਰਪ੍ਰੀਤ ਸਿੰਘ ਦੇ ਬਿਆਨਾਂ ਹੇਠ ਓਮ ਪ੍ਰਕਾਸ਼ ਅਤੇ ਧਰਮਿੰਦਰ ਸਿੰਘ ਪੁੱਤਰਾਨ ਨਛੱਤਰ ਸਿੰਘ ਅਤੇ ਭੈਣ ਕਿਰਨਦੀਪ ਕੌਰ ਵਾਸੀ ਪਿੰਡ ਢੋਟਾ ਤੋਂ ਇਲਾਵਾ ਤਿੰਨ ਅਨਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਪਰਲ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਧੀ ਨੇ ਕੀਤਾ ਵੱਡਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News