ਓਮੀਕਰੋਨ ਦਾ ਖ਼ੌਫ; ਚਾਰਟਰ ਜਹਾਜ਼ ਬੁੱਕ ਕਰਵਾ ਕੇ ਵਿਦੇਸ਼ਾਂ ’ਚ ਬੂਸਟਰ ਡੋਜ਼ ਲਗਵਾਉਣ ਜਾ ਰਹੇ ਅਮੀਰ ਲੋਕ

Tuesday, Dec 07, 2021 - 11:04 AM (IST)

ਓਮੀਕਰੋਨ ਦਾ ਖ਼ੌਫ; ਚਾਰਟਰ ਜਹਾਜ਼ ਬੁੱਕ ਕਰਵਾ ਕੇ ਵਿਦੇਸ਼ਾਂ ’ਚ ਬੂਸਟਰ ਡੋਜ਼ ਲਗਵਾਉਣ ਜਾ ਰਹੇ ਅਮੀਰ ਲੋਕ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਕੋਵਿਡ ਦਾ ਨਵਾਂ ਵੈਰੀਐਂਟ ਕਿੰਨਾ ਖਤਰਨਾਕ ਹੈ ਇਸ ਸਬੰਧੀ ਰਿਪੋਰਟ ਅਜੇ ਨਹੀਂ ਆਈ ਹੈ ਪਰ ਇਸੇ ਦਰਮਿਆਨ ਦੇਸ਼ ਦੇ ਕੁਝ ਅਮੀਰ ਵਰਗ ਦੇ ਲੋਕ ਓਮੀਕਰੋਨ ਤੋਂ ਇੰਨੇ ਡਰੇ ਹੋਏ ਹਨ ਕਿ ਉਨ੍ਹਾਂ ਨੇ ਅਮਰੀਕਾ ਜਾਂ ਹੋਰਨਾਂ ਦੇਸ਼ਾਂ ਵਿਚ ਜਾ ਕੇ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਲੈਣ ਦੀ ਤਿਆਰੀ ਕਰ ਲਈ ਹੈ। ਓਮੀਕਰੋਨ ਦੀ ਹਲਚਲ ਦੇ ਨਾਲ ਵੈਕਸੀਨ ਉਦਯੋਗ ਦੇ ਚੋਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਨਵੇਂ ਵੈਰੀਐਂਟ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਲੋਕਾਂ ਵਿਚ ਇਮਿਊਨਿਟੀ (ਪ੍ਰਤੀਰੋਧਕ ਸਮਰੱਥਾ) ਘੱਟ ਹੋਣ ਦੀ ਚਿੰਤਾ ਹੈ। ਇਕ ਚੋਟੀ ਦੀ ਕੰਪਨੀ ਦੇ ਪ੍ਰਧਾਨ ਜੋ ਅਮਰੀਕਾ ਜਾ ਕੇ ਵੈਕਸੀਨ ਦੀ ਬੂਸਟਰ ਡੋਜ਼ ਲਗਵਾਉਣ ਦੇ ਚਾਹਵਾਨ ਹਨ, ਉਨ੍ਹਾਂ ਨੇ ਕਿਹਾ ਕਿ ਉੱਚਿਤ ਡਾਕਟਰੀ ਸਲਾਹ ਤੋਂ ਬਾਅਦ ਹੀ ਲੋਕ ਭਾਰਤ ਤੋਂ ਬਾਹਰ ਜਾ ਕੇ ਟੀਕਾਕਰਨ ਕਰਵਾਉਣ ਦੀ ਚੋਣ ਕਰ ਰਹੇ ਹਨ। ਇਕ ਖਪਤਕਾਰ ਕੰਪਨੀ ਦੇ ਟਾਪ ਸੀ. ਈ. ਓ. ਨੇ ਦੱਸਿਆ ਕਿ ਕਈ ਅਮੀਰ ਲੋਕ ਚਾਰਟਰ ਜਹਾਜ਼ ਬੁੱਕ ਕਰ ਰਹੇ ਹਨ ਅਤੇ ਟੀਕੇ ਲਈ ਪਰਿਵਾਰਾਂ ਨੂੰ ਨਾਲ ਲੈ ਜਾ ਰਹੇ ਹਨ।

ਇਹ ਵੀ ਪੜ੍ਹੋਕੁੰਡਲੀ ਬਾਰਡਰ ਤੋਂ ਨਿਹੰਗਾਂ ਨੇ ਘਰ ਪਰਤਣ ਦੀ ਕੀਤੀ ਤਿਆਰੀ, ਟਰੱਕਾਂ ’ਚ ਭਰਿਆ ਸਾਮਾਨ

ਫਾਈਜ਼ਰ ਸ਼ਾਟਸ ਲਈ ਦੁਬਈ ਹੈ ਖਿੱਚ ਦਾ ਕੇਂਦਰ
ਅਧਿਕਾਰੀਆਂ ਨੇ ਕਿਹਾ ਕਿ ਯੂ. ਕੇ. ਅਤੇ ਯੂ. ਐੱਸ. ਅਜਿਹੇ ਸਥਾਨ ਹਨ ਜਿਥੇ ਬੂਸਟਰ ਵੈਕਸੀਨ ਦੀ ਖੁਰਾਕ ਲਈ ਜਾ ਰਹੀ ਹੈ। ਦੁਬਈ ਭਾਰਤੀਆਂ ਲਈ ਫਾਈਜ਼ਰ ਸ਼ਾਟਸ ਪ੍ਰਾਪਤ ਕਰਨ ਦਾ ਇਕ ਹੋਰ ਖਿੱਚ ਦਾ ਕੇਂਦਰ ਹੈ। ਕੁਝ ਡਾਕਟਰਾਂ ਨੂੰ ਜਨਵਰੀ-ਮਾਰਚ ਵਿਚ ਵੀ ਟੀਕਾ ਲਗਾਇਆ ਗਿਆ ਹੈ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਸਾਵਧਾਨੀ ਦੇ ਤੌਰ ’ਤੇ ਨਿੱਜੀ ਤੌਰ ’ਤੇ ਬੂਸਟਰ ਸ਼ਾਟ ਮਿਲੇ ਹਨ। ਕੋਲਕਾਤਾ ਸਥਿਤ ਮੇਡਿਕਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਪ੍ਰਧਾਨ ਅਤੇ ਫਿੱਕੀ ਸਿਹਤ ਸੇਵਾ ਕਮੇਟੀ ਦੇ ਪ੍ਰਧਾਨ ਆਲੋਕ ਰਾਏ ਨੇ ਕਿਹਾ ਕਿ ਸਰਕਾਰ ਨੂੰ ਸਿਹਤ ਮੁਲਾਜ਼ਮ ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਤੁਰੰਤ ਬੂਸਟਰ ਡੋਜ਼ ਲੈਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਹ ਸਭ ਟੀਕਿਆਂਂਦੀ ਉਪਲਬੱਧਤਾ ’ਤੇ ਨਿਰਭਰ ਕਰਦਾ ਹੈ ਕਿ ਸਪੱਸ਼ਟ ਰੂਪ ਨਾਲ ਅਮਰੀਕਾ ਅਤੇ ਬ੍ਰਿਟੇਨ ਵਿਚ ਟੀਕਿਆਂਂ ਦੀ ਉਪਲੱਬਧਤਾ ਹੈ, ਜਿਥੇ ਸਥਿਤੀ ਦੇ ਮੁਤਾਬਕ ਲੋਕਾਂ ਨੂੰ ਬੂਸਟਰ ਡੋਜ਼ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋਮੋਰਚੇ ਦੀ ਜਿੱਤ ’ਚ ਹਰਿਆਣਾ ਵਾਸੀਆਂ ਦਾ ਵੱਡਾ ਯੋਗਦਾਨ, ‘ਧੰਨਵਾਦ’ ਕਰਦੇ ਨਹੀਂ ਥੱਕ ਰਹੇ ਪੰਜਾਬ ਦੇ ਕਿਸਾਨ

6 ਮਹੀਨੇ ਬਾਅਦ ਘੱਟ ਜਾਂਦੀ ਹੈ ਟੀਕੇ ਤੋਂ ਮਿਲੀ ਇਮਿਊਨਿਟੀ
ਟੀਕਾਕਰਨ ਰਾਹੀਂ ਇਮਿਊਨਿਟੀ 9 ਮਹੀਨੇ ਤੱਕ ਚੱਲਣ ਦੀ ਉਮੀਦ ਹੈ। ਮੇਦਾਂਤਾ ਦਿ ਮੈਡੀਸਿਟੀ ਦੇ ਪ੍ਰਧਾਨ ਤ੍ਰੇਹਨ ਨੇ ਕਿਹਾ ਕਿ ਇਹ ਚੰਗੀ ਤਰ੍ਹਾਂ ਨਾਲ ਦਸਤਾਵੇਜ਼ੀ ਹੈ ਕਿ ਇਮਿਊਨਿਟੀ 6 ਮਹੀਨੇ ਤੋਂ ਬਾਅਦ ਘੱਟ ਹੋ ਜਾਂਦੀ ਹੈ। ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬੂਸਟਰ ਨੁਕਸਾਨਦਾਇਕ ਹੈ ਜਾਂ ਇਹ ਕਿੰਨੀ ਇਮਿਊਨਿਟੀ ਦਿੰਦੇ ਹਨ। ਮੁੰਬਈ ਸਥਿਤ ਇਕ ਸਮੂਹ ਦੇ ਸੀ. ਈ. ਓ. ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਉਹ ਐਂਟੀਬਾਡੀ ਪ੍ਰੀਖਣਾਂ ਵਿਚ ਐਂਟੀਬਾਡੀ ਵਿਚ ਚਿੰਤਾਜਨਕ ਗਿਰਾਵਟ ਦਾ ਪਤਾ ਲੱਗਣ ਤੋਂ ਬਾਅਦ ਉਹ ਬੂਸਟਰ ਸ਼ਾਟ ਲਈ ਅਮਰੀਕਾ ਗਏ ਸਨ। ਬੂਸਟਰ ਲੈਣ ਵਾਲੇ ਇਨ੍ਹਾਂ ਲੋਕਾਂ ’ਚੋਂ ਜ਼ਿਆਦਾਤਰ ਨੂੰ ਮਾਰਚ-ਅਪ੍ਰੈਲ ਵਿਚ ਦੂਸਰੀ ਖੁਰਾਕ ਮਿਲੀ ਅਤੇ ਖੂਨ ਦੀ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਐਂਟੀਬਾਡੀ ਦੀ ਗਿਣਤੀ ਜਾਂ ਤਾਂ ਚਿੰਤਾਜਨਕ ਰੂਪ ਨਾਲ ਘੱਟ ਸੀ ਜਾਂ ਸਿਫਰ ਦੇ ਨੇੜੇ ਸੀ।

ਇਹ ਵੀ ਪੜ੍ਹੋਭਾਰਤ ਤੇ ਰੂਸ ਵਿਚਾਲੇ ‘AK-203 ਰਾਈਫ਼ਲ’ ਸੌਦੇ ’ਤੇ ਲੱਗੀ ਮੋਹਰ, ਰੱਖਿਆ ਮੰਤਰੀਆਂ ਨੇ ਕੀਤੇ ਦਸਤਖ਼ਤ

ਭਾਰਤ ’ਚ ਬੂਸਟਰ ਸ਼ਾਟ ਨੂੰ ਮਿਲ ਸਕਦੀ ਹੈ ਮਨਜ਼ੂਰੀ
ਭਾਰਤ ਸਰਕਾਰ ਨੇ ਅਜੇ ਤੱਕ ਬੂਸਟਰ ਵੈਕਸੀਨ ਨੂੰ ਲਾਜ਼ਮੀ ਨਹੀਂ ਕੀਤਾ ਹੈ। ਅਜਿਹੀਆਂ ਅਟਕਲਾਂ ਹਨ ਕਿ ਇਸ ਨੂੰ ਅਧਿਕਾਰਕ ਮਨਜ਼ੂਰੀ ਵੀ ਮਿਲ ਸਕਦੀ ਹੈ। ਕਈ ਉਦਯੋਗ ਅਧਿਕਾਰੀਆਂਂਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਸਦੀ ਪੁਸ਼ਟੀ ਕੀਤੀ। ਬੂਸਟਰ ਅਜੇ ਤੱਕ ਸਰਕਾਰ ਵਲੋਂ ਅਧਿਕਾਰਕ ਤੌਰ ’ਤੇ ਲਾਜ਼ਮੀ ਨਹੀਂ ਹੈ। ਇਸ ਲਈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਾਨੂੰਨੀ ਹੈ ਜਾਂ ਨਹੀਂ, ਇਹ ਇਕ ਸਿਹਤ ਜੋਖਮ ਹੈ, ਜਿਸਨੂੰ ਅਸੀਂ ਅਜੇ ਲੈਣ ਨੂੰ ਤਿਆਰ ਨਹੀਂ ਹਾਂ। ਸੀ. ਈ. ਓ. ਨੇ ਕਿਹਾ ਕਿ ਉਨ੍ਹਾਂ ਕੋਲ ਇਕ ਸਮਝੌਤਾ ਇਮਿਊਨਿਟੀ ਪ੍ਰਣਾਲੀ ਹੈ। ਉਦਯੋਗ ਸੰਸਥਾ ਸੀ. ਆਈ. ਆਈ. ਦੇ ਹੈਲਥ ਕੇਅਰ ਕੌਂਸਲ ਦੇ ਪ੍ਰਧਾਨ ਨਰੇਸ਼ ਤ੍ਰੇਹਨ ਨੇ ਕਿਹਾ ਕਿ ਕਈ ਲੋਕਾਂ ਨੇ ਬੂਸਟਰ ਲੈਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਆਪਣੀ ਕਮਜ਼ੋਰ ਇਮਿਊਨਿਟੀ ਅਤੇ ਐਂਟੀਬਾਡੀ ਬਾਰੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਮਿਊਨਿਟੀ ਨੂੰ ਵਧਾਉਣ ਅਤੇ ਇਮਿਊਨਿਟੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬੂਸਟਰ ਸ਼ਾਟਸ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

ਕੀ ਕਹਿੰਦੀ ਹੈ ਸਿਹਤ ਅਥਾਰਿਟੀ?
ਕਈ ਭਾਰਤੀ ਮਾਡਰਨਾ ਬੂਸਟਰ ਸ਼ਾਟ ਲੈ ਰਹੇ ਹਨ, ਕਿਉਂਕਿ ਅਜਿਹਾ ਕਿਹਾ ਜਾਂਦਾ ਹੈ ਕਿ ਇਸ ਨਾਲ ਕੋਵਿਡ-19 ਦੇ ਸਾਰੇ ਨਵੇਂਰੂੁਪਾਂ ਖ਼ਿਲਾਫ ਐਂਟੀਬਾਡੀ ਨੂੰ ਗੈਰ-ਸਰਗਰਮ ਕਰਨ ਦੇ ਪੱਧਰ ਵਿਚ ਵਾਧਾ ਹੋਇਆ ਹੈ। ਰਾਸ਼ਟਰੀ ਸਿਹਤ ਅਥਾਰਿਟੀ ਤੇ ਸੀ. ਈ. ਓ. ਆਰ. ਐੱਸ. ਸ਼ਰਮਾ ਨੇ ਕਿਹਾ ਕਿ ਫਿਲਹਾਲ ਕੋਵਿਨ ਪਲੇਟਫਾਰਮ ’ਤੇ ਬੂਸਟਰ ਖੁਰਾਕ (ਤੀਸਰੇ) ਲਈ ਰਜਿਸਟਰੇਸ਼ਨ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਜਦੋਂ ਵੀ ਇਜਾਜ਼ ਦੇਵੇਗੀ, ਅਸੀਂ ਆਪਣੇ ਪਲੇਟਫਾਰਮ ਨੂੰ ਅਪਡੇਟ ਕਰਾਂਗੇ। ਅਥਾਰਿਟੀ ਕੋਵਿਨ ਪਲੇਟਫਾਰਮ ਦਾ ਸੰਚਾਲਨ ਕਰਦੀ ਹੈ।

ਇਹ ਵੀ ਪੜ੍ਹੋ : ਨਾਗਾਲੈਂਡ ’ਤੇ ਅਮਿਤ ਸ਼ਾਹ ਦਾ ਸੰਸਦ ’ਚ ਬਿਆਨ, ਕਿਹਾ- ਗਲਤ ਪਹਿਚਾਣ ਦੀ ਵਜ੍ਹਾ ਨਾਲ ਹੋਈ ਗੋਲੀਬਾਰੀ

ਨੋਟ-ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News