ਅੰਮ੍ਰਿਤ ਵੇਲੇ ਗੁਰੂਘਰ ਜਾ ਰਹੇ ਮਨਜੀਤ ਸਿੰਘ ਖ਼ਾਲਸਾ ਨਾਲ ਵੱਡੀ ਵਾਰਦਾਤ, ਵੇਖੋ ਮੌਕੇ ਦੀ ਵੀਡੀਓ
Saturday, Nov 15, 2025 - 12:38 PM (IST)
ਲੁਧਿਆਣਾ (ਰਾਜ): ਲੁਧਿਆਣਾ ਵਿਚ ਅੱਜ ਤੜਕਸਾਰ ਹੀ ਸ਼ਹਿਰ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਦੇਣ ਵਾਲੀ ਇਕ ਹੋਰ ਵਾਰਦਾਤ ਹੋ ਗਈ। ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾ ਰਹੇ ਇਕ ਬਜ਼ੁਰਗ ਸ਼ਰਧਾਲੂ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੜਕ ਵਿਚਾਲੇ ਘੇਰ ਲਿਆ। ਇਸ ਦੌਰਾਨ ਉਹ ਬਜ਼ੁਰਗ ਸ਼ਰਧਾਲੂ ਨੂੰ ਧਮਕਾ ਕੇ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਲੈ ਗਏ।
ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! ਤਰਨਤਾਰਨ ਨਤੀਜਿਆਂ ਮਗਰੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
ਲੁੱਟ ਦਾ ਸ਼ਿਕਾਰ ਹੋਏ ਭਾਈ ਦਯਾ ਸਿੰਘ ਸੁਸਾਇਟੀ ਦੇ ਮੈਂਬਰ ਮਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾ ਰਹੇ ਸਨ। ਇਸ ਦੌਰਾਨ ਤਿੰਨ ਨੌਜਵਾਨਾਂ ਨੇ ਮੋਟਰਸਾਈਕਲ 'ਤੇ ਆ ਕੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਨੇ ਆਵਾਜ਼ ਦੇ ਕੇ ਰੋਕਿਆ ਤੇ ਗੱਲਬਾਤ ਕਰਨ ਦੇ ਬਹਾਨੇ ਕੋਲ ਬੁਲਾਇਆ। ਜਿਉਂ ਹੀ ਉਨ੍ਹਾਂ ਨੇ ਆਪਣੀ ਐਕਟਿਵਾ ਰੋਕੀ, ਲੁਟੇਰੇ ਉਨ੍ਹਾਂ ਨੂੰ ਧਮਕੀ ਦੇ ਕੇ ਨਕਦੀ ਤੇ ਸਾਮਾਨ ਲੁੱਟਣ ਲੱਗ ਪਏ। ਇਸ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਦੀਆਂ ਜੇਬਾਂ ਤਕ ਫ਼ਰੋਲੀਆਂ।
ਇਹ ਖ਼ਬਰ ਵੀ ਪੜ੍ਹੋ - ਕਾਲੇ ਕਾਰਨਾਮੇ ਕਰਦਾ ਫੜਿਆ ਗਿਆ ਪੰਜਾਬ ਪੁਲਸ ਦਾ ਮੁਲਾਜ਼ਮ! ਇੰਝ ਹੋਇਆ ਖ਼ੁਲਾਸਾ
ਮਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ 3 ਅਤੇ ਸ਼ਿੰਗਾਰ ਸਿਨੇਮਾ ਚੌਕੀ ਦੀ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋਈ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ:
