ਪਿਤਾ ਦੇ ਮੌਤ ਸਰਟੀਫਿਕੇਟ ਦੀ ਦੁਰਵਰਤੋਂ ਕਰਕੇ ਪੈਨਸ਼ਨ ਲਗਵਾਉਣ ਵਾਲੇ 3 ਲੋਕਾਂ ਖ਼ਿਲਾਫ਼ ਪਰਚਾ ਦਰਜ
Friday, Nov 14, 2025 - 01:29 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰਖਾਸ ਪੁਲਸ ਨੇ ਪਿਤਾ ਦੇ ਮੌਤ ਸਰਟੀਫਿਕੇਟ ਦੀ ਦੁਰਵਰਤੋਂ ਕਰਕੇ ਪੈਨਸ਼ਨ ਲਗਵਾਉਣ ਵਾਲੇ 3 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ ਸਿੰਘ ਪੁੱਤਰ ਬਲਦੇਵ ਰਾਜ ਵਾਸੀ ਬਾਹਮਣੀ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਮੀਤ ਕੌਰ ਪਤਨੀ ਜੋਗਿੰਦਰ ਸਿੰਘ, ਜਮਨਾ ਬਾਈ ਪਤਨੀ ਗੁਰਦੀਪ ਸਿੰਘ, ਜੋਗਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਲੇਲ ਕੇ ਹਾਸਲ ਨੇ ਉਸਦੇ ਪਿਤਾ ਦੇ ਮੌਤ ਸਰਟੀਫਿਕੇਟ ਦੀ ਦੁਰਵਰਤੋਂ ਕਰਕੇ ਪੈਨਸ਼ਨ ਲਗਵਾਈ ਹੈ।
ਇਸ ਸਬੰਧੀ ਉਸ ਵੱਲੋਂ ਫਾਜ਼ਿਲਕਾ ਦੇ ਡੀ. ਸੀ. ਨੂੰ ਇੱਕ ਦਰਖ਼ਾਸਤ ਦਿੱਤੀ ਗਈ ਸੀ। ਉਪ ਕਪਤਾਨ ਪੁਲਸ ਹੋਮੀਸਾਈਡ ਫ਼ਾਜ਼ਿਲਕਾ ਵੱਲੋਂ ਜਾਂਚ ਕਰਨ ਅਤੇ ਬਾਅਦ ਵਿੱਚ ਫਾਜ਼ਿਲਕਾ ਦੇ ਸੀਨੀਅਰ ਕਪਤਾਨ ਪੁਲਸ ਵੱਲੋਂ ਮਨਜ਼ੂਰੀ ਮਿਲਣ 'ਤੇ ਉਕਤ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
