ਹਾਪੁੜ ਤੇ ਫਿਰੋਜ਼ਾਬਾਦ ’ਚ ਧਮਾਕਾਖੇਜ਼ ਸਮੱਗਰੀ ਬਰਾਮਦ
Wednesday, Nov 12, 2025 - 11:53 PM (IST)
ਹਾਪੁੜ/ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ’ਚ ਹਾਪੁੜ ਤੇ ਫਿਰੋਜ਼ਾਬਾਦ ਜ਼ਿਲਿਆਂ ਵਿਚ ਪੁਲਸ ਨੇ 2 ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ’ਚ ਰਾਸਾਇਣਕ ਪਦਾਰਥ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਹਾਪੁੜ ’ਚ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚੋਂ ਇਕ ਕੋਲੋਂ 46 ਕਿਲੋ ਹਾਈਡ੍ਰੋਫਲੋਰਿਕ ਐਸਿਡ ਤੇ 2 ਹੋਰਨਾਂ ਕੋਲੋਂ 2.5 ਕਿਲੋ ਧਮਾਕਾਖੇਜ਼ ਸਮੱਗਰੀ ਮਿਲੀ।
ਵਧੀਕ ਪੁਲਸ ਸੁਪਰਡੈਂਟ ਵਿਨੀਤ ਭਟਨਾਗਰ ਨੇ ਕਿਹਾ ਕਿ ਫੜ੍ਹੇ ਗਏ ਲੋਕਾਂ ’ਚ ਮੁਰਾਦਾਬਾਦ ਵਾਸੀ ਸ਼ੋਏਬ, ਸੀਤਾਪੁਰ ਦੇ ਸ਼ੋਭਿਤ ਕੁਮਾਰ ਤੇ ਵਿਜੇਂਦਰ ਸਿੰਘ ਸ਼ਾਮਲ ਹਨ। ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਇਹ ਸਮੱਗਰੀ ਹਰਿਅਾਣਾ ਦੇ ਹਿਸਾਰ ਦੀ ਇਕ ਕੰਪਨੀ ਕੋਲੋਂ ਖੇਤਾਂ ਵਿਚ ਆਵਾਰਾ ਜਾਨਵਰਾਂ ਨੂੰ ਭਜਾਉਣ ਲਈ ਖਰੀਦੀ ਸੀ।
ਉਥੇ ਹੀ ਫਿਰੋਜ਼ਾਬਾਦ ਦੇ ਸਿਰਸਾਗੰਜ ਇਲਾਕੇ ਵਿਚ ਪੁਲਸ ਨੇ ਇਟਾਵਾ ਰੋਡ ਸਥਿਤ ਇਕ ਗੋਦਾਮ ਤੋਂ ਲੱਗਭਗ 3 ਕੁਇੰਟਲ ਗੈਰ-ਕਾਨੂੰਨੀ ਪਟਾਕੇ ਅਤੇ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਹੈ। ਮੌਕੇ ਤੋਂ ਅਨਿਲ ਕੇਸਰਵਾਨੀ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
