ਡਰੋਨ ਬਰਾਮਦ ਹੋਣ ''ਤੇ ਅਣਪਛਾਤੇ ਵਿਰੁੱਧ ਮੁਕੱਦਮਾ ਦਰਜ

Monday, Feb 16, 2026 - 01:58 PM (IST)

ਡਰੋਨ ਬਰਾਮਦ ਹੋਣ ''ਤੇ ਅਣਪਛਾਤੇ ਵਿਰੁੱਧ ਮੁਕੱਦਮਾ ਦਰਜ

ਜਲਾਲਾਬਾਦ (ਬਜਾਜ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਡਰੋਨ ਬਰਾਮਦ ਹੋਣ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਮੇਸ਼ ਚੰਦ ਨੇ ਦੱਸਿਆ ਕਿ ਇੰਸਪੈਕਟਰ ਆਰ.ਸਮਪਾਥ ਕੰਪਨੀ ਕਮਾਂਡਰ ਬੀ.ਕੰਪਨੀ ਜੋਧਾ ਭੈਣੀ ਨੇ ਥਾਣੇ ਵਿਚ ਆ ਕੇ ਇਕ ਪੱਤਰ ਸਮੇਤ ਡਰੋਨ ਲਿਆ ਕੇ ਦਿੱਤਾ ਹੈ। ਜਿਸ 'ਤੇ ਥਾਣਾ ਸਦਰ ਜਲਾਲਾਬਾਦ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 23 ਮਿਤੀ 15 ਫਰਵਰੀ 2026 ਨੂੰ ਧਾਰਾ 10,11,12 ਏਅਰ ਐਕਟ 1934 ਅਧੀਨ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News