ਨਹਿਰ ਕਿਨਾਰੇ ਮਿਲੀ ਕਾਰ ''ਚ 2 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

Saturday, Feb 21, 2026 - 04:38 PM (IST)

ਨਹਿਰ ਕਿਨਾਰੇ ਮਿਲੀ ਕਾਰ ''ਚ 2 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਰੁੜਕੀ- ਉੱਤਰਾਖੰਡ ਦੇ ਰੁੜਕੀ ਨੇੜੇ ਮੰਗਲੌਰ ਮੋੜ ਵਿਖੇ ਸਥਿਤ ਰਾਣਾ ਸਟੀਲ ਫੈਕਟਰੀ ਨੇੜੇ ਨਹਿਰ ਦੇ ਕੰਢੇ ਸ਼ਨੀਵਾਰ ਨੂੰ ਇਕ ਕਾਰ 'ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਰਿਪੋਰਟਾਂ ਅਨੁਸਾਰ, ਨੁਕਸਾਨੀ ਗਈ ਕਾਰ ਅੱਧੀ ਨਹਿਰ 'ਚ ਡੁੱਬੀ ਹੋਈ ਸੀ, ਜਦੋਂ ਕਿ ਬਾਕੀ ਹਿੱਸਾ ਝਾੜੀਆਂ 'ਚ ਫਸਿਆ ਹੋਇਆ ਸੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ। ਪੁਲਸ ਜਾਣਕਾਰੀ ਅਨੁਸਾਰ, ਅੱਜ ਸਵੇਰੇ ਲਗਭਗ 7:45 ਵਜੇ, ਚੇਤਕ ਮੋਬਾਈਲ ਕਾਂਸਟੇਬਲ ਦਿਨੇਸ਼ ਚੌਹਾਨ ਨੂੰ ਸਥਾਨਕ ਨਿਵਾਸੀਆਂ ਨੇ ਸੂਚਿਤ ਕੀਤਾ ਕਿ ਨਹਿਰ ਕਿਨਾਰੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਅਤੇ ਉਸ 'ਚ 2 ਵਿਅਕਤੀ ਮ੍ਰਿਤਕ ਮਿਲੇ ਹਨ। ਇਸ ਤੋਂ ਬਾਅਦ ਡਾਇਲ 112 'ਤੇ ਸਵੇਰੇ 8:03 ਵਜੇ ਇਕ ਕਾਲ ਆਈ।

ਸੂਚਨਾ 'ਤੇ ਪਹੁੰਚੀ ਪੁਲਸ ਫ਼ੋਰਸ ਨੇ ਦੋਵਾਂ ਮ੍ਰਿਤਕਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ। ਕੁਝ ਹੀ ਦੇਰ ਬਾਅਦ ਪਰਿਵਾਰ ਵਾਲੇ ਹਸਪਤਾਲ ਪਹੁੰਚੇ ਅਤੇ ਮ੍ਰਿਤਕਾਂ ਦੀ ਪਛਾਣ ਕੀਤੀ। ਮ੍ਰਿਤਕਾਂ ਦੀ ਪਛਾਣ ਗਣੇਸ਼ਪੁਰ ਵਾਸੀ ਸਚਿਨ ਧੀਮਾਨ (38) ਅਤੇ ਰਾਜੇਂਦਰ ਨਗਰ ਵਾਸੀ ਅਮਨ ਤਿਆਗੀ (35) ਵਜੋਂ ਕੀਤੀ ਗਈ। ਪੁਲਸ ਨੇ ਘਟਨਾ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੰਦੇ ਹੋਏ ਸ਼ਿਕਾਇਤ ਦਿੰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ 'ਚ ਮਾਮਲਾ ਸੜਕ ਹਾਦਸੇ ਦਾ ਪ੍ਰਤੀਤ ਹੋ ਰਿਹਾ ਹੈ, ਹਾਲਾਂਕਿ ਪੁਲਸ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News