860 ਅਰਬ ਡਾਲਰ ਦੀ ਬਰਾਮਦ ਨਾਲ ਦੁਨੀਆ ’ਤੇ ਛਾ ਜਾਣ ਨੂੰ ਤਿਆਰ ਭਾਰਤ, ਚੀਨ ਦੇ ਦਬਦਬੇ ਨੂੰ ਤਗੜਾ ਝਟਕਾ

Tuesday, Feb 17, 2026 - 12:44 PM (IST)

860 ਅਰਬ ਡਾਲਰ ਦੀ ਬਰਾਮਦ ਨਾਲ ਦੁਨੀਆ ’ਤੇ ਛਾ ਜਾਣ ਨੂੰ ਤਿਆਰ ਭਾਰਤ, ਚੀਨ ਦੇ ਦਬਦਬੇ ਨੂੰ ਤਗੜਾ ਝਟਕਾ

ਬਿਜ਼ਨੈੱਸ ਡੈਸਕ - ਮੌਜੂਦਾ ਸਮੇਂ ’ਚ ਮਾਲੀ ਸਾਲ ਖਤਮ ਹੋਣ ਤੱਕ ਦੇਸ਼ ਦੀ ਬਰਾਮਦ 860 ਅਰਬ ਡਾਲਰ ਤੋਂ ਟੱਪ ਸਕਦੀ ਹੈ। ਇਹ ਅੰਕੜਾ ਅਜਿਹੇ ਸਮੇਂ ’ਚ ਦੇਖਣ ਨੂੰ ਮਿਲੇਗਾ, ਜਦੋਂ ਭਾਰਤ ਅਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਦਾ ਡ੍ਰਾਫਟ ਹੀ ਸਾਹਮਣੇ ਆਇਆ ਹੈ ਅਤੇ ਯੂਰਪ ਨਾਲ ਟ੍ਰੇਡ ਡੀਲ ਦੇ ਤਹਿਤ ਕਾਰੋਬਾਰ ਸ਼ੁਰੂ ਹੋਣ ’ਚ ਥੋੜ੍ਹਾ ਸਮਾਂ ਲੱਗੇਗਾ। ਨਾਲ ਹੀ, ਬ੍ਰਿਟੇਨ ਨਾਲ ਟ੍ਰੇਡ ਡੀਲ ਐਗਰੀਮੈਂਟ ਨਾਲ ਕਾਰੋਬਾਰ ਅਪ੍ਰੈਲ ਦੇ ਮਹੀਨੇ ਭਾਵ ਨਵੇਂ ਮਾਲੀ ਸਾਲ ਨਾਲ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਵਣਜ ਸਕੱਤਰ ਦਾ ਇਹ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਉਸ ਦਾ ਕਾਰਨ ਵੀ ਹੈ।

ਇਹ ਵੀ ਪੜ੍ਹੋ :    Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ

ਹਾਲ ਹੀ ਦੇ ਮਹੀਨੇ ’ਚ ਭਾਰਤ ’ਤੇ ਅਮਰੀਕੀ ਟੈਰਿਫ 50 ਫੀਸਦੀ ਦੇਖਣ ਨੂੰ ਮਿਲ ਰਿਹਾ ਸੀ। ਨਾਲ ਹੀ ਗਲੋਬਲ ਸਪਲਾਈ ਚੇਨ ’ਚ ਵੀ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਉਸ ਤੋਂ ਬਾਅਦ ਵੀ ਦੇਸ਼ ਦੇ ਬਰਾਮਦ ਖੇਤਰ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਜੇਕਰ ਦੇਸ਼ ਦੀ ਬਰਾਮਦ ਮਾਲੀ ਸਾਲ ਦੇ ਖਤਮ ਹੋਣ ਤੱਕ 860 ਅਰਬ ਡਾਲਰ ਤੋਂ ਟੱਪ ਜਾਂਦੀ ਹੈ ਤਾਂ ਇਹ ਦੁਨੀਆ ਦੇ ਸਭ ਤੋਂ ਵੱਡੇ ਬਰਾਮਦਕਾਰ ਚੀਨ ਨੂੰ ਵੱਡੀ ਚੁਣੌਤੀ ਹੋਵੇਗੀ, ਜਿਸ ਨੇ ਇਕ ਸਾਲ ’ਚ ਇਕ ਟ੍ਰਿਲੀਅਨ ਡਾਲਰ ਦੀ ਬਰਾਮਦ ਦਾ ਰਿਕਾਰਡ ਬਣਾਇਆ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਸਰਕਾਰ ਨੇ ਜਾਰੀ ਕੀਤੇ ਅੰਕੜੇ

ਜਾਣਕਾਰੀ ਅਨੁਸਾਰ ਜਨਵਰੀ ’ਚ ਮਾਲ ਬਰਾਮਦ ਘਟ ਕੇ 36.56 ਅਰਬ ਡਾਲਰ ਰਹਿ ਗਈ, ਜੋ ਦਸੰਬਰ ’ਚ 38.51 ਅਰਬ ਡਾਲਰ ਸੀ। ਉੱਥੇ ਹੀ, ਦਰਾਮਦ ਵਧ ਕੇ 71.24 ਅਰਬ ਡਾਲਰ ਹੋ ਗਈ, ਜੋ ਸੋਨੇ ਅਤੇ ਚਾਂਦੀ ਦੀ ਬਰਾਮਦ ’ਚ ਹੋਏ ਵਾਧੇ ਨੂੰ ਦਰਸਾਉਂਦੀ ਹੈ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਸ ਮਾਲੀ ਸਾਲ ਦੇ ਅਪ੍ਰੈਲ-ਜਨਵਰੀ ਦੌਰਾਨ ਭਾਰਤ ਦੀ ਬਰਾਮਦ 2.22 ਫੀਸਦੀ ਵਧ ਕੇ 366.63 ਅਰਬ ਡਾਲਰ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਮਾਲੀ ਸਾਲ ’ਚ ਵਸਤਾਂ ਅਤੇ ਸੇਵਾਵਾਂ ਦੀ ਬਰਾਮਦ 860 ਅਰਬ ਡਾਲਰ ਤੋਂ ਵੱਧ ਹੋ ਸਕਦੀ ਹੈ।

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ

ਸੋਮਵਾਰ ਨੂੰ ਜਾਰੀ ਸਰਕਾਰੀ ਬਰਾਮਦ ਅਤੇ ਦਰਾਮਦ ਅੰਕੜਿਆਂ ਅਨੁਸਾਰ ਭਾਰਤ ਦਾ ਵਪਾਰ ਘਾਟਾ ਜਨਵਰੀ ’ਚ ਵਧ ਕੇ 34.68 ਅਰਬ ਡਾਲਰ ਹੋ ਗਿਆ। ਸੋਨੇ ਅਤੇ ਚਾਂਦੀ ਦੀ ਦਰਾਮਦ ’ਚ ਭਾਰੀ ਵਾਧਾ ਇਸ ਦਾ ਮੁੱਖ ਕਾਰਨ ਰਹੀ। ਅਰਥਸ਼ਾਸਤਰੀਆਂ ਦੇ ਸਰਵੇਖਣ ’ਚ ਜਨਵਰੀ ਦੇ ਵਪਾਰ ਘਾਟੇ ਦਾ ਅੰਦਾਜ਼ਾ 26 ਅਰਬ ਡਾਲਰ ਲਾਇਆ ਗਿਆ ਸੀ, ਜਿਸ ਨਾਲ ਅਸਲ ਅੰਕੜਾ ਅੰਦਾਜ਼ੇ ਤੋਂ ਕਿਤੇ ਵੱਧ ਹੋ ਗਿਆ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News