ਕੇਂਦਰੀ ਜੇਲ੍ਹ ''ਚ ਤਲਾਸ਼ੀ ਦੌਰਾਨ ਵੱਡੀ ਮਾਤਰਾ ’ਚ ਤੰਬਾਕੂਨੋਸ਼ੀ ਦੇ ਪਦਾਰਥ ਬਰਾਮਦ
Monday, Feb 16, 2026 - 12:51 PM (IST)
ਤਰਨਤਾਰਨ(ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਭਾਰੀ ਮਾਤਰਾ ਵਿਚ ਤੰਬਾਕੂ ਦੇ ਪਦਾਰਥਾਂ ਸਮੇਤ ਮੋਬਾਈਲ ਬਰਾਮਦ ਹੋਏ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਵਿਚ ਅਚਾਨਕ ਚੈਕਿੰਗ ਕੀਤੀ ਗਈ, ਜਿਸ ਦੌਰਾਨ ਲਵਾਰਿਸ ਹਾਲਤ ਵਿਚ ਇਕ ਪੈਕੇਟ ਮਿਲਿਆ, ਜਿਸ ਵਿਚੋਂ 2 ਕੀਪੈਡ ਮੋਬਾਈਲ, 2 ਟੱਚ ਸਕ੍ਰੀਨ ਮੋਬਾਈਲ, 333 ਬੀੜੀਆਂ ਬੰਡਲ, 130 ਪੈਕੇਟ ਤੰਬਾਕੂ, 40 ਕੂਲ ਲਿਪ ਪੈਕੇਟ, 79 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ- ਪੰਜਾਬ ਦੀਆਂ ਮਾਈਨਿੰਗ ਸਾਈਟਾਂ ‘ਤੇ NGT ਵੱਲੋਂ ਪਾਬੰਦੀ
ਇਸੇ ਤਰ੍ਹਾਂ ਇਕ ਹੋਰ ਪੈਕੇਟ ਵਿਚੋਂ ਤਲਾਸ਼ੀ ਲੈਣ ’ਤੇ 1 ਕੀਪੈਡ, 1 ਟਚ ਸਕ੍ਰੀਨ ਮੋਬਾਈਲ, 145 ਤੰਬਾਕੂ ਪੁੜੀਆਂ, 27 ਕੂਲਲਿਪ ਅਤੇ 345 ਬੀੜੀਆਂ ਬੰਡਲ ਬਰਾਮਦ ਹੋਏ ਹਨ। ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਦਾ ਸ਼ਰਮਨਾਕ ਕਾਰਾ, ਫਾਹਾ ਦੇ ਕੇ ਮਾਰ'ਤੀ ਸੋਹਣੀ ਸੁਨੱਖੀ ਨੂੰਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
