ਕੋਲਕਾਤਾ ''ਚ ਚੱਲੀਆਂ ਤੇਜ਼ ਹਵਾਵਾਂ ਦੀ ਲਪੇਟ ''ਚ ਆਉਣ ਨਾਲ 8 ਲੋਕਾਂ ਦੀ ਮੌਤ, ਕਈ ਜ਼ਖਮੀ
Wednesday, Apr 18, 2018 - 09:34 AM (IST)
ਕੋਲਕਾਤਾ— ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਅਤੇ ਇਸ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਦੀ ਸ਼ਾਮ 98 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਦੀ ਲਪੇਟ 'ਚ ਆਉਣ ਨਾਲ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਤੇਜ਼ ਹਵਾਵਾਂ ਕਾਰਨ ਸ਼ਹਿਰ ਦਾ ਜਨਤਕ ਆਵਾਜਾਈ ਵੀ ਪ੍ਰਭਾਵਿਤ ਹੋਇਆ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਪੁਲਸ ਨੇ ਦੱਸਿਆ ਕਿ ਚਾਰ ਮੌਤਾਂ ਇੱਥੇ ਹੋਈਆਂ, ਜਦੋਂ ਕਿ 2 ਦੀ ਮੌਤ ਬਾਂਕੁੜਾ ਅਤੇ 2 ਦੀ ਮੌਤ ਹਾਵੜਾ ਜ਼ਿਲੇ 'ਚ ਹੋਈ। ਮੌਸਮ ਵਿਭਾਗ ਦੇ ਖੇਤਰੀ ਨਿਰਦੇਸ਼ਕ ਜੀ.ਕੇ. ਦਾਸ ਨੇ ਦੱਸਿਆ,''ਉੱਤਰ-ਪੱਛਮੀ ਦਿਸ਼ਾ ਤੋਂ 98 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਹਵਾ ਨੇ ਸ਼ਾਮ ਕਰੀਬ 7.42 ਵਜੇ ਸ਼ਹਿਰ ਨੂੰ ਆਪਣੀ ਲਪੇਟ 'ਚ ਲਿਆ।'' ਪੁਲਸ ਨੇ ਦੱਸਿਆ ਕਿ ਸ਼ਹਿਰ 'ਚ ਘੱਟੋ-ਘੱਟ 26 ਥਾਂਵਾਂ 'ਤੇ ਦਰੱਖਤ ਡਿੱਗੇ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਕੋਲਕਾਤਾ ਨਗਰ ਨਿਗਮ ਨੇ ਮਲਬੇ ਦੀ ਸਫਾਈ ਲਈ ਇਕ ਆਫ਼ਤ ਪ੍ਰਬੰਧਨ ਟੀਮ ਨੂੰ ਸਰਗਰਮ ਕਰ ਦਿੱਤਾ ਹੈ।
#WestBengal: 4 dead in Kolkata & 4 dead in Howrah after strong winds hit several parts of the state. More than 24 trains are running late from Howrah station. pic.twitter.com/tdjePzq4zZ
— ANI (@ANI) April 18, 2018
ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆਂ ਤੋਂ ਬਿਜਲੀ ਕਾਰਨ ਅੱਗ ਲੱਗਣ ਦੀਆਂ ਸੂਚਨਾਵਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਨ੍ਹੇਰੀ ਦੌਰਾਨ ਸ਼ਾਰਟ ਸਰਕਿਟ ਕਾਰਨ ਨਿਊ ਮਾਰਕੀਟ ਪੁਲਸ ਥਾਣੇ 'ਚ ਹਨ੍ਹੇਰਾ ਛਾ ਗਿਆ। ਦਫ਼ਤਰ ਤੋਂ ਘਰ ਆ ਰਹੇ ਲੋਕਾਂ ਨੂੰ ਭਾਰੀ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਮੈਟਰੋ ਅਤੇ ਟਰੇਨ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਕੋਲਕਾਤਾ ਮੈਟਰੋ ਰੇਲ ਦੇ ਬੁਲਾਰੇ ਨੇ ਦੱਸਿਆ ਕਿ ਸ਼ਾਮ 7.50 ਵਜੇ ਤੋਂ ਲੈ ਕੇ ਅਗਲੇ 2 ਘੰਟਿਆਂ ਲਈ ਮੈਟਰੋ ਸੇਵਾਵਾਂ ਰੁਕੀਆਂ ਰਹੀਆਂ। ਪੂਰਬੀ-ਦੱਖਣੀ ਰੇਲਵੇ ਸੂਤਰਾਂ ਨੇ ਦੱਸਿਆ ਕਿ ਸਿਆਲਦਹ ਅਤੇ ਹਾਵੜਾ ਡਿਵੀਜ਼ਨਾਂ 'ਚ ਉੱਪ ਨਗਰੀ ਟਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ, ਕਿਉਂਕਿ ਹਨ੍ਹੇਰੀ ਦੌਰਾਨ ਟਰੇਨ ਨਾਲ ਜੁੜੇ ਬਿਜਲੀ ਦੇ ਤਾਰ ਟੁੱਟ ਗਏ। ਸੂਤਰਾਂ ਨੇ ਦੱਸਿਆ ਕਿ ਇਕ ਰੇਲਿੰਗ ਦਾ ਇਕ ਹਿੱਸਾ ਹਾਵੜਾ ਸਟੇਸ਼ਨ 'ਤੇ ਇਕ ਖਾਲੀ ਟਰੇਨ 'ਚ ਜਾ ਡਿੱਗਿਆ। ਹਾਲਾਂਕਿ ਇਸ 'ਚ ਕੋਈ ਹਤਾਹਤ ਨਹੀਂ ਹੋਇਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਜਹਾਜ਼ਾਂ ਦੀ ਆਵਾਜਾਈ ਅਤੇ ਵਿਦਾਇਗੀ 'ਚ ਦੇਰੀ ਹੋਈ।
