ਸ਼ਬੀਰ ਸ਼ਾਹ ਦੀ ਧੀ ਨੂੰ ਤਲਬ ਕਰਨਾ ''ਸ਼ਰਮਨਾਕ'' : ਮਹਿਬੂਬਾ ਮੁਫਤੀ

04/26/2019 12:30:58 AM

ਸ਼੍ਰੀਨਗਰ— ਪੀਪਲਸ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਮਹਿਬੂਬਾ ਮੁਫਤੀ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਜੇਲ ਵਿਚ ਬੰਦ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ ਦੀ ਬੇਟੀ ਨੂੰ 14 ਸਾਲ ਪੁਰਾਣੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਤਲਬ ਕਰਨ ਨੂੰ 'ਸ਼ਰਮਨਾਕ' ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਭਰ ਵਿਚ ਵੋਟ ਹਾਸਲ ਕਰਨ ਲਈ ਜੰਮੂ-ਕਸ਼ਮੀਰ ਵਿਚ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਜੇ. ਕੇ. ਐੱਲ. ਐੱਫ. ਚੇਅਰਮੈਨ ਮੁਹੰਮਦ ਯਾਸੀਨ ਮਲਿਕ ਦੀ ਤੱਤਕਾਲ ਰਿਹਾਈ ਅਤੇ ਜਮਾਤ-ਏ-ਇਸਲਾਮੀ 'ਤੇ ਪਾਬੰਦੀ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਕਸ਼ਮੀਰ ਵਿਚ ਬਾਹੁਬਲੀ ਦੀ ਨੀਤੀ ਨੂੰ ਛੱਡ ਦੇਣਾ ਚਾਹੀਦਾ ਹੈ, ਨਾਲ ਹੀ ਉਨ੍ਹਾਂ ਮੌਜੂਦਾ ਚੋਣ ਪ੍ਰਕਿਰਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੀ. ਡੀ. ਪੀ. ਇਨ੍ਹਾਂਚੋਣਾਂ ਵਿਚ ਸਿਰਫ 370 ਅਤੇ 35-ਏ ਦੀ ਰਖਵਾਲੀ ਲਈ ਲੜ ਰਹੀ ਹੈ। ਪੀ. ਡੀ. ਪੀ. ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਮਹਿਬੂਬਾ ਮੁਫਤੀ ਪੂਰੀ ਤਰ੍ਹਾਂ ਕੇਂਦਰ 'ਤੇ ਹਮਲਾਵਰ ਨਜ਼ਰ ਆਈ।


Inder Prajapati

Content Editor

Related News