‘ਦੋਸਤੀ ਕਰ ਲਾ ਨਹੀਂ ਤਾਂ ਪਾ ਦੇਵਾਂਗਾ ਤੇਜ਼ਾਬ'', ਵਿਆਹੇ ਨੌਜਵਾਨ ਦਾ ਸ਼ਰਮਨਾਕ ਕਾਰਾ ਜਾਣ ਹੋਵੋਗੇ ਹੈਰਾਨ

Friday, Apr 05, 2024 - 06:19 PM (IST)

‘ਦੋਸਤੀ ਕਰ ਲਾ ਨਹੀਂ ਤਾਂ ਪਾ ਦੇਵਾਂਗਾ ਤੇਜ਼ਾਬ'', ਵਿਆਹੇ ਨੌਜਵਾਨ ਦਾ ਸ਼ਰਮਨਾਕ ਕਾਰਾ ਜਾਣ ਹੋਵੋਗੇ ਹੈਰਾਨ

ਲੁਧਿਆਣਾ (ਰਾਮ)-ਪਿਛਲੇ ਕੁਝ ਸਮੇਂ ਤੋਂ ਇਕ ਵਿਆਹਿਆ ਹੋਇਆ ਨੌਜਵਾਨ ਗੁਆਂਢ ’ਚ ਰਹਿਣ ਵਾਲੀ ਕੁੜੀ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਦੋਸਤੀ ਕਰਨ ਲਈ ਪ੍ਰੇਸ਼ਾਨ ਕਰ ਰਿਹਾ ਹੈ। ਇਥੋਂ ਤੱਕ ਕਿ ਉਹ ਉਸ ਨਾਲ ਛੇੜਛਾੜ ਵੀ ਕਰ ਰਿਹਾ ਹੈ। ਮੁਲਜ਼ਮ ਉਸ ਨੂੰ ਧਮਕੀ ਦੇ ਰਿਹਾ ਸੀ ਕਿ ਉਹ ਉਸ ਨਾਲ ਦੋਸਤੀ ਕਰ ਲਵੇ, ਨਹੀਂ ਤਾਂ ਉਸ ’ਤੇ ਤੇਜ਼ਾਬ ਪਾ ਦੇਵੇਗਾ।

ਵੀਰਵਾਰ ਨੂੰ ਕੁੜੀ ਨੇ ਪ੍ਰੇਸ਼ਾਨ ਹੋ ਕੇ ਮੁਲਜ਼ਮ ਖ਼ਿਲਾਫ਼ ਮੁੰਡੀਆਂ ਚੌਂਕੀ ’ਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੀੜਤਾ ਨੇ ਦੱਸਿਆ ਕਿ ਉਸ ਦੇ ਗੁਆਂਢ ’ਚ ਰਹਿਣ ਵਾਲੇ ਵਿਆਹੇ ਹੋਏ ਨੌਜਵਾਨ ਨੇ ਕੁਝ ਮਹੀਨੇ ਪਹਿਲਾਂ ਵੀ ਛੇੜਛਾੜ ਕੀਤੀ ਸੀ ਪਰ ਉਸ ਸਮੇਂ ਕੁਝ ਲੋਕਾਂ ਨੇ ਦੋਵੇਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।

ਇਹ ਵੀ ਪੜ੍ਹੋ: ਪੰਜਾਬ ’ਚ ਪਹਿਲੀ ਵਾਰ 13-0 ਨਾਲ ਜਿੱਤੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ

ਉਹ ਵਿਆਹਿਆ ਹੋਇਆ ਅਤੇ ਉਸ ਦੇ 2 ਬੱਚੇ ਵੀ ਹਨ। ਫਿਰ ਵੀ ਉਸ ਨੂੰ ਕੋਈ ਸ਼ਰਮ ਨਹੀਂ ਹੈ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀ ਉਸ ਨਾਲ ਛੇੜਛਾੜ ਕੀਤੀ। ਉਸ ਦੀ ਪਤਨੀ ਨੇ ਵੀ ਮੁਆਫ਼ੀ ਮੰਗੀ ਸੀ ਅਤੇ ਵਾਅਦਾ ਕੀਤਾ ਸੀ ਕਿ ਉਸ ਦਾ ਪਤੀ ਅੱਗੇ ਤੋਂ ਗਲਤ ਹਰਕਤਾਂ ਨਹੀਂ ਕਰੇਗਾ ਪਰ ਉਹ ਫਿਰ ਵੀ ਨਹੀਂ ਸੁਧਰ ਰਿਹਾ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਸੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸਪੇਨ ਦੀ ਥਾਂ ਭੇਜਿਆ ਮੋਰੱਕੋ, 20 ਲੱਖ ਦੇ ਕਰਜ਼ੇ ਹੇਠਾਂ ਆਇਆ ਗ਼ਰੀਬ ਪਰਿਵਾਰ, ਵਾਪਸ ਪਰਤ ਸੁਣਾਈ ਦੁੱਖ਼ਭਰੀ ਦਾਸਤਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News