ਹਿਮਾਚਲ ਦੇ ਡਿਪਟੀ CM ਦੀ ਧੀ ਨੇ ਚੋਣ ਲੜਨ ਤੋਂ ਕੀਤਾ ਇਨਕਾਰ

Friday, Apr 19, 2024 - 03:41 PM (IST)

ਹਿਮਾਚਲ ਦੇ ਡਿਪਟੀ CM ਦੀ ਧੀ ਨੇ ਚੋਣ ਲੜਨ ਤੋਂ ਕੀਤਾ ਇਨਕਾਰ

ਸ਼ਿਮਲਾ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਖ਼ਿਲਾਫ਼ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਹਮੀਰਪੁਰ ਤੋਂ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਬੇਟੀ ਡਾ. ਆਸਥਾ ਅਗਨੀਹੋਤਰੀ ਨੂੰ ਮੈਦਾਨ ’ਚ ਉਤਾਰਨ ਬਾਰੇ ਸੋਚ ਰਹੀ ਹੈ। ਸੋਸ਼ਲ ਮੀਡੀਆ ’ਤੇ ਇਸ ਬਾਰੇ ਕਾਫੀ ਕਿਆਸ-ਅਰਾਈਆਂ ਅਤੇ ਚਰਚਾਵਾਂ ਦਾ ਦੌਰ ਚੱਲ ਪਿਆ ਸੀ ਪਰ ਡਾ. ਆਸਥਾ ਅਗਨੀਹੋਤਰੀ ਨੇ ਇਨ੍ਹਾਂ ਚਰਚਾਵਾਂ ’ਤੇ ਰੋਕ ਲਾ ਦਿੱਤੀ ਹੈ। ਮਾਂ ਦੀ ਮੌਤ ਤੋਂ ਬਾਅਦ ਸੋਗ ਨਾਲ ਜੂਝ ਰਹੀ ਡਾ. ਆਸਥਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਚੋਣ ਨਹੀਂ ਲੜੇਗੀ।

ਡਾ. ਆਸਥਾ ਦੇ ਇਸ ਫੈਸਲੇ ਨੂੰ ਉਸ ਦੇ ਪਿਤਾ ਅਤੇ ਹਿਮਾਚਲ ਦੇ ਡਿਪਟੀ ਸੀ. ਐੱਮ. ਮੁਕੇਸ਼ ਅਗਨੀਹੋਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝਾ ਕੀਤਾ ਹੈ। ਮੁਕੇਸ਼ ਅਗਨੀਹੋਤਰੀ ਨੇ ਲਿਖਿਆ ਹੈ ਕਿ ਡਾ. ਆਸਥਾ ਅਗਨੀਹੋਤਰੀ ਨੇ ਕਾਂਗਰਸ ਹਾਈਕਮਾਂਡ ਨੂੰ ਚੋਣ ਲੜਨ ਤੋਂ ਨਿਮਰਤਾ ਨਾਲ ਇਨਕਾਰ ਕਰ ਦਿੱਤਾ, ਕਿਹਾ- ਮਾਂ ਪ੍ਰੋਫ਼ੈਸਰ ਸਿੰਮੀ ਅਗਨੀਹੋਤਰੀ ਤੋਂ ਬਿਨਾਂ ਜੀਣ ਦਾ ਰਸਤਾ ਲੱਭ ਰਹੀ ਹਾਂ, ਮਾਂ ਨੇ ਇਹ ਸਿਆਸੀ ਰਿਆਸਤ ਖੜ੍ਹੀ ਕੀਤੀ, ਉਨ੍ਹਾਂ ਦੀਆਂ ਯਾਦਾਂ ਨਾਲ ਜੂਝ ਰਹੀ ਹਾਂ, ਇਸ ਦੁੱਖ ਦੀ ਘੜੀ ’ਚ ਲੋਕ ਸਭਾ ਜਾਂ ਵਿਧਾਨ ਸਭਾ ’ਚ ਜਾਣ ਦੀ ਕੋਈ ਇੱਛਾ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News