''ਮੋਦੀ-ਸ਼ਾਹ ਸਰਕਾਰ'' ਮੁੜ ਸੱਤਾ ''ਚ ਆਈ ਤਾਂ ਲੋਕਤੰਤਰ ਹੋ ਜਾਵੇਗਾ ਖ਼ਤਮ : ਮਲਿਕਾਰਜੁਨ ਖੜਗੇ

Sunday, Apr 21, 2024 - 06:15 PM (IST)

''ਮੋਦੀ-ਸ਼ਾਹ ਸਰਕਾਰ'' ਮੁੜ ਸੱਤਾ ''ਚ ਆਈ ਤਾਂ ਲੋਕਤੰਤਰ ਹੋ ਜਾਵੇਗਾ ਖ਼ਤਮ : ਮਲਿਕਾਰਜੁਨ ਖੜਗੇ

ਸਤਨਾ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਜੇਕਰ 'ਮੋਦੀ-ਸ਼ਾਹ ਸਰਕਾਰ' ਮੁੜ ਸੱਤਾ 'ਚ ਆਈ ਤਾਂ ਦੇਸ਼ 'ਚ ਲੋਕਤੰਤਰ ਖ਼ਤਮ ਹੋ ਜਾਵੇਗਾ। ਖੜਗੇ ਨੇ ਮੱਧ ਪ੍ਰਦੇਸ਼ ਦੇ ਸਤਨਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਉਹ ਡਾ. ਬਾਬਾ ਸਾਹਿਬ ਅੰਬੇਡਕਰ ਵਲੋਂ ਬਣਾਏ ਗਏ ਸੰਵਿਧਾਨ ਨੂੰ ਵੀ ਖ਼ਤਮ ਕਰ ਦੇਣਗੇ। ਖੜਗੇ ਨੇ ਸਭਾ 'ਚ ਕਿਹਾ,''ਜੇਕਰ ਤੁਸੀਂ ਸੰਵਿਧਾਨ, ਔਰਤਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਵੋਟ ਦੇ ਅਧਿਕਾਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਕਾਂਗਰਸ ਅਤੇ ਉਸ ਦੇ 'ਪੰਜਾ' (ਹੱਥ) ਚਿੰਨ੍ਹ ਨੂੰ ਵੋਟ ਦਿਓ।''

ਖੜਗੇ ਨੇ ਸਤਨਾ 'ਚ ਕਾਂਗਰਸ ਉਮੀਦਵਾਰ ਸਿਧਾਰਥ ਕੁਸ਼ਵਾਹਾ ਦੇ ਸਮਰਥਨ 'ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ,''ਜੇਕਰ ਮੋਦੀ-ਸ਼ਾਹ ਦੀ ਸਰਕਾਰ ਮੁੜ ਸੱਤਾ 'ਚ ਆਈ ਤਾਂ ਲੋਕਤੰਤਰ ਖ਼ਤਮ ਹੋ ਜਾਵੇਗਾ।'' ਖੜਗੇ ਨੇ ਉਨ੍ਹਾਂ ਲੋਕਾਂ ਨੂੰ ਭਾਜਪਾ 'ਚ ਸ਼ਾਮਲ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਸ਼ਾਹ ਦੀ ਵੀ ਆਲੋਚਨਾ ਕੀਤੀ, ਜੋ ਉਦੋਂ ਤੱਕ ਭ੍ਰਿਸ਼ਟ  ਸਨ, ਜਦੋਂ ਤੱਕ ਉਹ ਦੂਜੇ ਦਲਾਂ 'ਚ ਸਨ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਅਜਿਹਾ ਲੱਗਦਾ ਹੈ ਕਿ ਸ਼ਾਹ ਕੋਲ 'ਭ੍ਰਿਸ਼ਟ ਲੋਕਾਂ ਨੂੰ ਭਾਜਪਾ 'ਚ ਸ਼ਾਮਲ ਕਰਨ ਤੋਂ ਪਹਿਲਾਂ ਧੌਣ ਲਈ ਵਾਸ਼ਿੰਗ ਮਸ਼ੀਨ ਨਾਲ ਇਕ ਵੱਡੀ ਲਾਂਡਰੀ' ਹੈ। ਸਤਨਾ 'ਚ ਲੋਕ ਸਭਾ ਚੋਣਾਂ 26 ਅਪ੍ਰੈਲ ਨੂੰ ਹੋਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News