PM ਮੋਦੀ ਨੇ 23 ਸਾਲਾਂ 'ਚ ਬਿਨਾਂ ਛੁੱਟੀ ਲਏ ਕੀਤੀ ਦੇਸ਼ ਦੀ ਸੇਵਾ : ਅਮਿਤ ਸ਼ਾਹ

Friday, Apr 19, 2024 - 06:21 PM (IST)

PM ਮੋਦੀ ਨੇ 23 ਸਾਲਾਂ 'ਚ ਬਿਨਾਂ ਛੁੱਟੀ ਲਏ ਕੀਤੀ ਦੇਸ਼ ਦੀ ਸੇਵਾ : ਅਮਿਤ ਸ਼ਾਹ

ਜੈਪੁਰ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ 'ਚ ਲੋਕਾਂ ਨੂੰ ਸੋਚ ਸਮਝ ਕੇ ਵੋਟ ਦੇਣ ਦੀ ਅਪੀਲ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਜਿਨ੍ਹਾਂ ਨੇ ਪਿਛਲੇ 23 ਸਾਲਾਂ 'ਚ ਬਿਨਾਂ ਛੁੱਟੀ ਲਏ ਦੇਸ਼ ਦੀ ਸੇਵਾ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਹਰ ਤਿੰਨ ਮਹੀਨੇ 'ਚ ਵਿਦੇਸ਼ 'ਚ 'ਛੁੱਟੀ' 'ਤੇ ਜਾਣ ਵਾਲੇ 'ਰਾਹੁਲ ਬਾਬਾ' ਹਨ। ਉਹ ਪਾਲੀ ਲੋਕ ਸਭਾ ਸੀਟ ਦੇ ਭੋਪਾਲਗੜ੍ਹ 'ਚ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਲੋਕਾਂ ਨੂੰ ਕਿਹਾ,''ਪਾਲੀ ਕੱਪੜਾ ਉਦਯੋਗ ਲਈ ਬਹੁਤ ਮਸ਼ਹੂਰ ਹੈ। ਤੁਸੀਂ ਬਜ਼ਾਰ 'ਚ ਕੱਪੜਾ ਲੈਣ ਜਾਂਦੇ ਹੋ, ਭਾਵੇਂ ਪੱਗੜੀ ਜਾਂ ਧੋਤੀ, ਤੁਸੀਂ ਕੱਪੜੇ ਨੂੰ ਢੰਗ ਨਾਲ ਦੇਖਦੇ ਹੋ ਨਾ? ਹੁਣ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਹੈ, ਉਦੋਂ ਉਮੀਦਵਾਰ ਨੂੰ ਧਿਆਨ ਨਾਲ ਵੋਟ ਦਿਓ। 2 ਲੋਕ ਹਨ, ਇਕ ਪਾਸੇ 23 ਸਾਲ ਤੋਂ ਛੁੱਟੀ ਲਏ ਬਿਨਾਂ ਭਾਰਤ ਮਾਤਾ ਦੀ ਸੇਵਾ ਕਰਨ ਵਾਲੇ ਨਰਿੰਦਰ ਮੋਦੀ ਹਨ ਅਤੇ ਦੂਜੇ ਪਾਸੇ ਹਰ ਤਿੰਨ ਮਹੀਨੇ 'ਚ ਥਾਈਲੈਂਡ ਵਿਦੇਸ਼ 'ਚ ਛੁੱਟੀ ਮਨਾਉਣ ਵਾਲੇ ਰਾਹੁਲ ਬਾਬਾ ਹਨ।

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 102 ਲੋਕ ਸਭਾ ਸੀਟ 'ਤੇ ਸ਼ੁੱਕਰਵਾਰ ਨੂੰ ਹੋ ਰਹੀ ਵੋਟਿੰਗ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ,''ਪਹਿਲੇ ਗੇੜ ਦੀ ਵੋਟਿੰਗ 'ਚ ਦੇਸ਼ ਭਰ 'ਚ ਬੰਪਰ ਵੋਟਿੰਗ ਹੋ ਰਹੀ ਹੈ। ਜੋ ਵੋਟਿੰਗ ਕਰਨ ਜਾ ਰਿਹਾ ਹੈ, ਉਹ ਮੋਦੀ-ਮੋਦੀ ਦੇ ਨਾਅਰੇ ਲਗਾਉਂਦੇ ਹੋਏ ਬਾਹਰ ਆ ਰਿਹਾ ਹੈ।'' ਉਨ੍ਹਾਂ ਕਿਹਾ,''ਹਵਾਈ ਅੱਡੇ 'ਤੇ ਮੈਨੂੰ ਅਧਿਕਾਰੀਆਂ ਨੇ ਦੱਸਿਆ ਕਿ ਗਰਮੀ ਦਾ ਗ੍ਰਾਫ਼ ਬਹੁਤ ਉੱਪਰ ਜਾ ਰਿਹਾ ਹੈ। ਮੈਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਰਮੀ ਦਾ ਗ੍ਰਾਫ਼ ਜਿੰਨਾ ਉੱਪਰ ਹੋਵੇਗਾ, ਭਾਜਪਾ ਦਾ ਗ੍ਰਾਫ਼ ਵੀ ਓਨਾ ਹੀ ਉੱਪਰ ਜਾਵੇਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News