10-15 ਸਾਲਾਂ ’ਚ ਸਾਕਾਰ ਹੋਵੇਗਾ ਅਖੰਡ ਭਾਰਤ ਦਾ ਸੁਪਨਾ : ਭਾਗਵਤ
Friday, Apr 15, 2022 - 11:19 AM (IST)
ਹਰਿਦੁਆਰ– ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਕਿਹਾ ਕਿ ਆਉਣ ਵਾਲੇ 10 ਤੋਂ 15 ਸਾਲਾਂ ਅੰਦਰ ਅਖੰਡ ਭਾਰਤ ਨੂੰ ਲੈ ਕੇ ਸਵਾਮੀ ਵਿਵੇਕਾਨੰਦ ਅਤੇ ਮਹਾਰਿਸ਼ੀ ਅਰਵਿੰਦ ਦਾ ਸੁਪਨਾ ਸਾਕਾਰ ਹੋਣ ਵਾਲਾ ਹੈ ਅਤੇ ਈਸ਼ਵਰ ਦੀ ਇੱਛਾ ਨਾਲ ਅਸੀਂ ਸਾਰੇ ਇਸ ਨੂੰ ਆਪਣੀਆਂ ਅੱਖਾਂ ਨਾਲ ਪੂਰਾ ਹੁੰਦਾ ਹੋਇਆ ਦੇਖਾਂਗੇ।
ਭਾਗਵਤ ਨੇ ਕਿਹਾ ਕਿ ਵੇਦਾਂ ਵਿਚ ਤੁਹਾਡੇ ਜੋ ਆਧੀ-ਵਿਆਧੀ ਹੈ ਵਿਆਧੀ ਦਾ ਤਾਂ ਉਚਾਰਣ ਹੈ ਅਤੇ ਆਧੀ-ਵਿਆਧੀ ਦਾ ਵੀ ਉਚਾਰਣ ਹੈ। ਉਨ੍ਹਾਂ ਵੇਦਾਂ ਦਾ ਪ੍ਰਤੱਖ ਆਚਰਣ ਕਰਨ ਵਾਲੇ ਗੁਰੂ ਹੁੰਦੇ ਹਨ। ਉਨ੍ਹਾਂ ਗੁਰੂਆਂ ਨੇ ਸਾਡੇ ਸਾਹਮਣੇ ਜੋ ਗੱਲ ਰੱਖੀ ਹੈ, ਉਹ ਆਪਣੇ ਜੀਵਨ ਵਿਚੋਂ ਰੱਖੀ ਹੈ, ਉਸ ਨੂੰ ਰੋਜ਼ਾਨਾ ਯਾਦ ਵਿਚ ਰੱਖਿਆ ਹੈ ਅਤੇ ਉਸ ਨੂੰ ਯਾਦ ਸਮਾਜ ਨੂੰ ਵੀ ਕਰਨਾ ਪਵੇਗਾ ਅਰਥਾਤ ਸਮਾਜ ਜਦੋਂ ਚੱਲੇਗਾ ਤਾਂ ਪ੍ਰੇਰਣਾ ਸੰਤ-ਮਹਾਤਮਾਵਾਂ ਦੀ ਹੀ ਰਹੇਗੀ ਕਿਉਂਕਿ ਈਸ਼ਵਰ ਅਤੇ ਸਾਡੇ ਸਮਾਜ ਵਿਚਾਲੇ ਸੇਤੂ ਤਾਂ ਸੰਤ ਹੀ ਹੈ। ਉਨ੍ਹਾਂ ਦੁਆਰਾ ਹੀ ਅਸੀਂ ਈਸ਼ਵਰ ਨੂੰ ਸਮਝਦੇ ਹਾਂ, ਉਨ੍ਹਾਂ ਦੁਆਰਾ ਹੀ ਈਸ਼ਵਰ ਦੀ ਇੱਛਾ ਨੂੰ ਸਮਝਦੇ ਹਾਂ, ਈਸ਼ਵਰ ਨੇ ਸਾਨੂੰ ਜੋ ਫਰਜ਼ ਦਿੱਤੇ ਹਨ, ਉਨ੍ਹਾਂ ਦਾ ਗਿਆਨ ਉਨ੍ਹਾਂ ਦੁਆਰਾ ਹੀ ਹੁੰਦਾ ਹੈ।
ਭਾਗਵਤ ਨੇ ਕਿਹਾ ਕਿ ਇਸੇ ਰਫਤਾਰ ਨਾਲ ਚੱਲੀਏ ਤਾਂ ਹੀ ਗਣਨਾ ਰਾਹੀਂ ਕੰਮ ਹੋਣ ਵਾਲਾ ਹੈ। ਅਸੀਂ ਥੋੜੀ ਰਫਤਾਰ ਹੋਰ ਵਧਾ ਦੇਵਾਂਗੇ ਤਾਂ ਤੁਸੀਂ 20-25 ਸਾਲ ਕਿਹਾ, ਮੈਂ 10-15 ਸਾਲ ਹੀ ਕਹਿੰਦਾ ਹਾਂ। ਉਸ ਵਿਚ ਜਿਸ ਭਾਰਤ ਦਾ ਸੁਪਨਾ ਦੇਖ ਕੇ ਅਸੀਂ ਚੱਲ ਰਹੇ ਸੀ, ਉਹ ਭਾਰਤ ਸਵਾਮੀ ਵਿਵੇਕਾਨੰਦ ਨੇ ਆਪਣੇ ਮਨ ਦੀਆਂ ਅੱਖਾਂ ਨਾਲ ਦੇਖਿਆ ਸੀ ਅਤੇ ਜਿਸ ਦੇ ਉਦੇ ਦੀ ਮਹਾਰਿਸ਼ੀ ਯੋਗੀ ਅਰਵਿੰਦ ਨੇ ਭਵਿੱਖਵਾਣੀ ਕੀਤੀ ਸੀ, ਉਹ ਅਸੀਂ ਇਸੇ ਦੇਹ ਵਿਚ, ਇਨ੍ਹਾਂ ਹੀ ਅੱਖਾਂ ਨਾਲ, ਆਪਣੇ ਇਸ ਜੀਵਨ ਵਿਚ ਦੇਖਾਂਗੇ। ਮੇਰੀ ਸ਼ੁੱਭਕਾਮਨਾ ਵੀ ਹੈ, ਇਹ ਤੁਹਾਡੀ ਇੱਛਾ ਵੀ ਹੈ ਅਤੇ ਸਾਡਾ ਸਾਰਿਆਂ ਦਾ ਸੰਕਲਪ ਵੀ।